ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀ ਚਰਚਾ ਖ਼ਬਰਾਂ ਵਿੱਚ ਹੈ। ਖ਼ਬਰ ਹੈ ਕਿ ਦੋਵੇਂ ਵਿਦੇਸ਼ ਵਿੱਚ ਵਿਆਹ ਕਰਵਾਉਣ ਵਾਲੇ ਹਨ ਪਰ ਆਮ ਤੌਰ ‘ਤੇ ਇਹ ਦੇਖਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਕ੍ਰਿਕਟ ਖਿਡਾਰੀਆਂ ਦੇ ਪ੍ਰੋਫ਼ੈਸ਼ਨਲ ਕਰੀਅਰ ਵਿੱਚ ਅਚਾਨਕ ਕਾਫੀ ਪਰਿਵਰਤਨ ਆ ਜਾਂਦਾ ਹੈ। ਆਓ ਤੁਹਾਨੂੰ ਕੁਝ ਅਜਿਹੇ ਹੀ ਕ੍ਰਿਕਟ ਖਿਡਾਰੀਆਂ ਬਾਰੇ ਦੱਸਦੇ ਹਾਂ ਜੋ ਵਿਆਹ ਤੋਂ ਬਾਅਦ ਮੈਦਾਨ ਵਿੱਚ ਵਾਪਸੀ ਕਰਨ ਲਈ ਬੇਹੱਦ ਸੰਘਰਸ਼ ਕਰਦੇ ਨਜ਼ਰ ਆਏ।
ਮੁਹੰਮਦ ਅਜ਼ਹਰੂਦੀਨ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਐਕਟਰੈਸ ਸੰਗੀਤ ਬਿਜ਼ਲਾਨੀ ਨਾਲ ਦੂਜਾ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਹੀ ਅਜ਼ਹਰੂਦੀਨ ਤੇ ਮੈਚ ਫਿਕਸਿੰਗ ਦੇ ਇਲਜ਼ਾਮ ਲੱਗੇ ਤੇ ਉਨ੍ਹਾਂ ‘ਤੇ ਹਮੇਸ਼ਾਂ ਲਈ ਬੈਨ ਲਾ ਦਿੱਤਾ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਪੂਰਾ ਕਰੀਅਰ ਖ਼ਤਮ ਹੋ ਗਿਆ।
ਹਰਭਜਨ ਸਿੰਘ- ਆਪਣੀ ਫਿਰਕੀ ਨਾਲ ਮੈਦਾਨ ਵਿੱਚ ਬੱਲੇਬਾਜ਼ਾਂ ਨੂੰ ਨਚਾਉਣ ਵਾਲੇ ਹਰਭਜਨ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਟੀਮ ਤੋਂ ਬਾਹਰ ਰਹੇ ਹਨ। ਭੱਜੀ ਨੇ ਸਾਲ 2015 ਵਿੱਚ ਗੀਤਾ ਬਸਰਾ ਨਾਲ ਵਿਆਹ ਕਰਵਾਇਆ ਸੀ। ਗੀਤਾ ਇੱਕ ਬਾਲੀਵੁੱਡ ਕਲਾਕਾਰ ਹੈ।
ਯੁਵਰਾਜ ਸਿੰਘ- ਕਈ ਮੈਚਾਂ ਵਿੱਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਪਿਛਲੇ ਸਾਲ ਨਵੰਬਰ ਵਿੱਚ ਬਾਲੀਵੁੱਡ ਐਕਟਰੈਸ ਹੇਜ਼ਲ ਕੀਚ ਨਾਲ ਵਿਆਹ ਕਰਵਾਇਆ। 2011 ਵਿੱਚ ਟੀ-20 ਵਿਸ਼ਵ ਕੱਪ ਵਿੱਚ 6 ਗੇਂਦਾਂ ਤੇ 6 ਛੱਕੇ ਮਾਰਨ ਵਾਲੇ ਯੁਵਰਾਜ ਇਸ ਵੇਲੇ ਟੀਮ ਵਿੱਚ ਜਗ੍ਹਾ ਪਾਉਣ ਲਈ ਸੰਘਰਸ਼ ਕਰ ਰਹੇ ਹਨ।
ਸੁਰੇਸ਼ ਰੈਨਾ- ਸੁਰੇਸ਼ ਰੈਨਾ ਨੇ ਅਪਰੈਲ 2015 ਵਿੱਚ ਆਪਣੀ ਦੋਸਤ ਪ੍ਰਿਅੰਕਾ ਨਾਲ ਵਿਆਹ ਕਰਵਾਇਆ। ਦੋਹਾਂ ਨੇ 3 ਅਪਰੈਲ, 2015 ਨੂੰ ਦਿੱਲੀ ਦੇ ਲੀਲਾ ਹੋਟਲ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਵਿਆਹ ਤੋਂ ਬਾਅਦ ਹੀ ਰੈਨਾ ਮੈਦਾਨ ਵਿੱਚ ਵਾਪਸੀ ਲਈ ਜੂਝ ਰਹੇ ਹਨ ਤੇ ਉਹਨਾਂ ਦਾ ਪ੍ਰਦਰਸ਼ਨ ਵੀ ਪਹਿਲਾਂ ਦੇ ਮੁਕਾਬਲੇ ਚੰਗਾ ਨਹੀਂ ਰਿਹਾ ਹੈ।