ਫਤੇਹਾਬਾਦ — ਫਿਲਮ ਪਦਾਮਾਵਤੀ ਨੂੰ ਲੈ ਕੇ ਚਲ ਰਹੇ ਵਿਵਾਦ ‘ਚ ਹੁਣ ਰਾਜਪੂਤ ਕਰਨੀ ਸੇਨਾ ਦੇ ਹਰਿਆਣਾ ਸੂਬਾਈ ਪ੍ਰਧਾਨ ਠਾਕੁਰ ਭਵਾਨੀ ਸਿੰਘ ਨੇ ਵਿਵਾਦਤ ਬਿਆਨ ਦਿੱਤਾ ਹੈ। ਭਵਾਨੀ ਸਿੰਘ ਨੇ ਤਾਂ ਮੁੱਖ ਮੰਤਰੀ ਖੱਟੜ ਨੂੰ ਬਾਂਦਰ ਕਹਿੰਦੇ ਹੋਏ ਕਿਹਾ ਕਿ ਮੋਦੀ ਨੇ ਸੂਬੇ ‘ਚ ਇਸ ਤਰ੍ਹਾਂ ਦੇ ਬਾਂਦਰ ਨੂੰ ਮਾਚਿਸ ਫੜਾ ਕੇ ਰੱਖੀ ਹੈ ਜੋ ਕਿ ਤਿੰਨ ਵਾਰ ਹਰਿਆਣੇ ਨੂੰ ਸਾੜ ਚੁੱਕਾ ਹੈ ਅਤੇ ਹੁਣ ਰਾਜਪੂਤਾਂ ਦੀ ਬੇਇੱਜ਼ਤੀ ਕਰਕੇ ਚੌਥੀ ਵਾਰ ਸੂਬੇ ਨੂੰ ਸਾੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਹੁਣ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਸਾੜੇ ਜਾਣਗੇ। ਸੂਰਜਪਾਲ ਅਮੂ ਦੀ ਮੁੱਖ ਮੰਤਰੀ ਨੇ ਬੇਇੱਜ਼ਤੀ ਕਰਕੇ ਪੂਰੇ ਰਾਜਪੂਤ ਸਮਾਜ ਦੀ ਬੇਇੱਜ਼ਤੀ ਕੀਤੀ ਹੈ।
ਭਵਾਨੀ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪਦਮਾਵਤੀ ਫਿਲਮ ਦਾ ਦੇਸ਼ਭਰ ‘ਚ ਵਿਰੋਧ ਕੀਤਾ ਜਾ ਰਿਹਾ ਹੈ। ਫਿਲਮ ਦੇ ਵਿਰੋਧ ‘ਚ ਕਰਨੀ ਸੇਨਾ ਵਲੋਂ 9 ਦਸੰਬਰ ਨੂੰ ਪੰਚਕੂਲਾ ‘ਚ ਜਨਤਕ ਮੀਟਿੰਗ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਜਨਤਕ ਮੀਟਿੰਗ ਨੂੰ ਕਰਨੀ ਸੇਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ, ਰਾਜਪੂਤ ਨੇਤਾ ਸੂਰਜਪਾਲ ਅਮੂ ਸਮੇਤ ਕਈ ਨੇਤਾ ਸੰਬੋਧਿਤ ਕਰਨਗੇ। ਇਸੇ ਸਭਾ ‘ਚ ਕਰਨਾ ਸੇਨਾ ਵਲੋਂ ਅਗਾਮੀ ਅੰਦੋਲਣ ਦੀ ਘੋਸ਼ਣਾ ਕੀਤੀ ਜਾਵੇਗੀ ਅਤੇ ਜਨਤਕ ਸਭਾ ਨੂੰ ਲੈ ਕੇ ਸੂਬੇ ਭਰ ‘ਚ ਪ੍ਰੋਗਰਾਮ ਅਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਰਨੀ ਸੇਨਾ ਵਲੋਂ ਨੂੰ 1 ਦਸੰਬਰ ਨੂੰ ਘੋਸ਼ਿਤ ਭਾਰਤ ਬੰਦ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੌਮੀ ਰਾਜਪੂਤ ਕਰਨੀ ਸੇਨਾ ਵਲੋਂ ਇਸ ਫਿਲਮ ਦੇ ਵਿਰੋਧ ‘ਚ ਭਾਰਤ ਬੰਦ ਦੀ ਘੋਸ਼ਣਾ ਕੀਤੀ ਗਈ ਸੀ ਪਰ ਫਿਲਮ ਦੀ ਰੀਲੀਜ਼ 1ਦਸੰਬਰ ਨੂੰ ਨਾ ਹੋਣ ਦੇ ਕਾਰਨ ਫਿਲਹਾਲ ਇਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।