ਨਵੀਂ ਦਿੱਲੀ—ਸ਼ਿਓਮੀ ਨੇ ਭਾਰਤ ‘ਚ ਸਾਲ 2018 ਦੀ ਦੂਜੀ ਤਿਮਾਹੀ ‘ਚ 1 ਕਰੋੜ ਸਮਰਟਫੋਨਸ ਵੇਚੇ ਹਨ। ਕੰਪਨੀ ਨੇ ਇੰਨੇ ਸਮਾਰਟਫੋਨ ਵੇਚ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸ਼ਿਓਮੀ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਟਵਿਟ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਟਾਪ-ਸੇਲਿੰਗ ਬ੍ਰੈਂਡ ਸੈਮਸੰਗ ਨੂੰ ਪਿਛੇ ਛੱਡ ਕੇ ਇਸ ਸਾਲ ਦੀ ਸ਼ੁਰੂਆਤ ‘ਚ ਸ਼ਿਓਮੀ ਭਾਰਤੀ ਬਾਜ਼ਾਰ ‘ਚ ਪਹਿਲੇ ਸਥਾਨ ‘ਤੇ ਰਿਹਾ ਸੀ।
ਮਨੁ ਜੈਨ ਨੇ ਟਵਿਟ ‘ਤੇ ਲਿਖਿਆ ਇਹ ਭਾਰਤ ‘ਚ ਕਿਸੇ ਵੀ ਬ੍ਰੈਂਡ ਦੁਆਰਾ ਕਿਸੇ ਵੀ ਤਿਮਾਹੀ ‘ਚ ਵੇਚੇ ਗਏ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਸ਼ਿਓਮੀ ਨੇ 2018 ਦੀ ਦੂਜੀ ਤਿਮਾਹੀ ‘ਚ ਭਾਰਤ ‘ਚ 1 ਕਰੋੜ ਸਮਾਰਟਫੋਨ ਦੀ ਵਿਕਰੀ ਕਰ ਰਿਕਾਰਡ ਕਾਇਮ ਕੀਤਾ ਹੈ। ਮਨੁ ਜੈਨ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਭਾਰਤੀ ਮੋਬਾਇਲ ਬਾਜ਼ਾਰ ਦੇ ਇਕ ਤਿਹਾਈ ਹਿੱਸੇ ‘ਤੇ ਆਪਣੀ ਪੈਠ ਮਜ਼ਬੂਤ ਕੀਤੀ ਹੈ। ਉੱਥੇ ਜੇਕਰ 2018 ਦੀ ਪਹਿਲੀ ਤਿਮਾਹੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੌਰਾਨ 3 ਕਰੋੜ ਸਮਾਰਟਫੋਨਸ ਵੇਚੇ ਸਨ। ਸ਼ਿਓਮੀ ਅਤੇ ਦੱਖਣੀ ਕੋਰੀਆ ਦੀ ਸਮਾਰਟਫੋਨ ਦੀ ਨਿਰਮਾਤਾ ਕੰਪਨੀ ਸੈਮਸੰਗ ਨੇ ਭਾਰਤ ਦੇ 60 ਫੀਸਦੀ ਸਮਾਰਟਫੋਨ ਮਾਰਕੀਟ ‘ਚ ਆਪਣੀ ਪੈਠ ਜਮ੍ਹਾ ਲਈ ਹੈ।
ਭਾਰਤ ‘ਚ ਰੈੱਡਮੀ ਨੋਟ 5 ਅਤੇ ਨੋਟ 5 ਪ੍ਰੋਅ ਕਾਫੀ ਮਸ਼ਹੂਰ ਹਨ। ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਲਗਭਗ 50 ਲੱਖ ਯੂਨਿਟਸ ਦੀ ਵਿਕਰੀ ਹੋਈ ਹੈ। ਇਸ ਤੋਂ ਇਲਾਵਾ ਸ਼ਿਓਮੀ ਰੈੱਡਮੀ 5 ਨੇ ਵੀ ਭਾਰਤ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਮੇਡ ਇਨ ਇੰਡੀਆ ਹੈਂਡਸੈੱਟ ਹੈ। ਅਜਿਹੇ ‘ਚ ਯੂਜ਼ਰਸ ਇਸ ਫੋਨ ਵੱਲ ਜ਼ਿਆਦਾ ਆਕਰਸ਼ਤ ਹੋਏ ਹਨ। ਵੈਸੇ ਸ਼ਿਓਮੀ ਭਾਰਤ ‘ਚ ਪ੍ਰੀਮੀਅਮ ਡਿਵਾਇਸੇਜ ਦੀ ਵੀ ਵਿਕਰੀ ਕਰਦੀ ਹੈ ਪਰ ਇਸ ਦੇ 15,000 ਰੁਪਏ ਤੋਂ ਘੱਟ ਦੇ ਸਮਾਰਟਫੋਨਸ ਦੀ ਵਿਕਰੀ ਜ਼ਿਆਦਾ ਹੁੰਦੀ ਹੈ।