ਖਾਲਸਾ ਦੀਵਾਨ ਕਿੰਡਰਗਾਰਡਨ ਦਾ ਨਵਾਂ ਸਟਾਫ਼ ਸਨਮਾਨਿਤ

0
650

ਹਾਂਗਕਾਂਗ, 17 ਅਕਤੂਬਰ (ਜੰਗ ਬਹਾਦਰ ਸਿੰਘ)-ਡੀ. ਬੀ. ਐਸ. ਬੈਂਕ ਹਾਂਗਕਾਂਗ ਵਲੋਂ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਕਿੰਡਰਗਾਰਡਨ ਖਾਲਸਾ ਦੀਵਾਨ ਦੇ ਬੱਚਿਆਂ ਨੂੰ ਜਨਰਲ ਨਾਲਜ ਦੇਣ ਦੇ ਮਕਸਦ ਤਹਿਤ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਬੰਧਕਾਂ ਵਲੋਂ ਡੀ. ਬੀ. ਐਸ. ਬੈਂਕ ਅਧਿਕਾਰੀਆਂ ਅਤੇ ਖਾਲਸਾ ਦੀਵਾਨ ਕਿੰਡਰਗਾਰਡਨ ਦੇ ਨਵੇਂ ਭਰਤੀ ਕੀਤੇ ਗਏ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਖਾਲਸਾ ਦੀਵਾਨ ਗਿਆਨੀ ਕਰਨਬੀਰ ਸਿੰਘ ਨਾਰਲੀ ਵਲੋਂ ਪ੍ਰਿੰਸੀਪਲ ਮਿਰੀਅਮ ਲਿਓਂਗ, ਅੰਗਰੇਜ਼ੀ ਅਧਿਆਪਕ ਮਿਸ ਸੌਫੀਆ, ਚੀਨੀ ਭਾਸ਼ਾ ਦੀ ਅਧਿਆਪਕ ਮਿਸ ਸ਼ੁਨ ਅਤੇ ਵਲੰਟੀਅਰ ਬਲਵਿੰਦਰ ਸਿੰਘ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ ਗਏ।