ਮੁੰਬਈ— ‘ਬਿੱਗ ਬੌਸ ਸੀਜ਼ਨ-10’ ਵਿੱਚ ਸੁਆਮੀ ਓਮ ਨੇ ਅਜਿਹਾ ਹੰਗਾਮਾ ਕੀਤਾ ਸੀ ਕਿ ਸਲਮਾਨ ਖਾਨ ਤੱਕ ਨੇ ਤੌਬਾ ਕਰ ਲਈ ਸੀ। ਸੁਆਮੀ ਓਮ ਨੇ ਘਰ ਵਾਲਿਆਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ। ਕਿਸੇ ‘ਤੇ ਉਹਨਾਂ ਨੇ ਟਾਇਲਟ ਦਾ ਪਾਣੀ ਸੁੱਟਿਆ ਅਤੇ ਕਦੇ ਸਲਮਾਨ ਦੇ ਨਾਲ ਬੇਹੂਦਗੀ ‘ਤੇ ਉਤਰ ਆਏ। ਕਈ ਵਾਰ ਤਾਂ ਘਰ ਵਿੱਚ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਪਰ ਇਸਦੇ ਕਾਰਨ ਬਿੱਗ ਬੌਸ ਦੀ ਟੀ. ਆਰ. ਪੀ. ਬਹੁਤ ਰਹੀ। ਇਸ ਵਾਰ ਵੀ ਬਿੱਗ ਬੌਸ ਨੇ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਕੋਈ ਬਾਬਾ ਸ਼ੋਅ ਵਿੱਚ ਐਂਟਰੀ ਕਰੇ। ਸੂਤਰਾਂ ਦੀ ਗੱਲ ਤੇ ਯਕੀਨ ਕੀਤਾ ਜਾਵੇ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਘੋਰ ਤਾਂਤਰਿਕ ਸ਼ਿਵਾਨੀ ਦੁਰਗਾ ਨੂੰ ‘ਬਿੱਗ ਬੌਸ-11’ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਬੇਸ਼ੱਕ ਸ਼ਿਵਾਨੀ ਅਘੋਰ ਤੰਤਰ ਦੇ ਨਾਲ ਜੁੜੀ ਹੋਈ ਹੈ ਪਰ ਸਿੱਖਿਆ ਦੇ ਮਾਮਲੇ ਵਿੱਚ ਉਹ ਕਿਸੇ ਤੋਂ ਘੱਟ ਨਹੀਂ ਹੈ। ਸ਼ਿਵਾਨੀ ਦੁਰਗਾ ਨੇ ਤੰਤਰ-ਮੰਤਰ ਵਿਗਿਆਨ ਵਿੱਚ ਅਮਰੀਕਾ ਦੀ ਸ਼ਿਕਾਗੋ ਦੀ ਯੂਨੀਵਰਸਿਟੀ ਤੋਂ ਪੀ. ਐੱਚ. ਡੀ. ਕਰ ਰੱਖੀ ਹੈ। ਇਹੀ ਨਹੀਂ ਉਹਨਾਂ ਨੇ ਨਾਗਪੁਰ ਤੋਂ ਸੰਸਕ੍ਰਿਤ ਯੂਨੀਵਰਸਿਟੀ ਤੋਂ ਵੀ ਰਿਸਰਚ ਨੂੰ ਅੰਜਾਮ ਦੇ ਰੱਖਿਆ ਹੈ। ਉਹ ਕਈ ਭਸ਼ਾਵਾਂ ਬੋਲ ਲੈਂਦੀ ਹੈ ਅਤੇ ਸੰਗੀਤ ਵਿੱਚ ਵੀ ਵਿਸ਼ਰਦ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਿਵਾਨੀ ਦੇ ਪਤੀ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ। ਉਹ ਸਕੂਲਾਂ ਵਿੱਚ ਅਧਿਆਤਮ ਦੀ ਸਿੱਖਿਆ ‘ਤੇ ਜ਼ੋਰ ਦਿੰਦੀ ਹੈ।
ਉਹ ਆਪਣੇ ਬੇਬਾਕ ਰਵੱਈਏ ਕਾਰਨ ਵਿਵਾਦਾਂ ਵਿੱਚ ਰਹੀ ਹੈ। ਸ਼ਿਵਾਨੀ ਦਾ ਜਨਮ ਰਾਜਸਥਾਨ ਦੇ ਅਲਵਰ ਵਿੱਚ ਹੋਇਆ ਹੈ। ਸ਼ਿਵਾਨੀ ਦੀ ਮਾਂ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਦੂਸਰੀ ਮਾਂ ਨੇ ਸ਼ਿਵਾਨੀ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਸੀ। ਉਹਨਾਂ ਨੇ ਸ਼ਿਵਾਨੀ ਨੂੰ 13 ਸਾਲ ਦੀ ਉਮਰ ਵਿੱਚ ਹੀ ਘਰ ਤੋਂ ਬਾਹਰ ਕੱਢ ਦਿੱਤਾ ਸੀ। ਸ਼ਿਵਾਨੀ ਮੁਤਾਬਿਕ ਜਦੋਂ ਉਹ ਪੜਦੀ ਸੀ ਤਾਂ ਕਈ ਵਾਰ ਭੁੱਖੀ ਹੋਣ ਕਾਰਨ ਚੱਕਰ ਖਾ ਕੇ ਡਿੱਗ ਪੈਂਦੀ ਸੀ ਪਰ ਸਕੂਲ਼ ਦੀ ਟੀਚਰ ਉਸ ਨੂੰ 10-10 ਰੁਪਏ ਇੱਕਠੇ ਕਰਕੇ ਖਾਣਾ ਖਿਲਾਉਂਦੀ ਸੀ।