ਸੋਨੇ ਤੇ ਚਾਂਦੀ ਦੀ ਚਮਕ ਘਟੀ

0
454

ਨਵੀਂ ਦਿੱਲੀ, 18 ਸਤੰਬਰ : ਥੋਕ ਸਰਾਫ਼ਾ ਬਾਜ਼ਾਰ ਵਿੱਚ ਘਟਦੀ ਮੰਗ ਤੇ ਕਮਜ਼ੋਰ ਆਲਮੀ ਰੁਝਾਨਾਂ ਕਰਕੇ ਅੱਜ ਲਗਾਤਾਰ ਤੀਜੇ ਦਿਨ ਵੀ ਸੋਨੇ ਦੀਆਂ ਕੀਮਤਾਂ ’ਚ ਨਿਘਾਰ ਦਾ ਦੌਰ ਜਾਰੀ ਰਿਹਾ। ਸੋਨੇ ਦਾ ਭਾਅ ਡੇਢ ਸੌ ਰੁਪਏ ਦੇ ਨੁਕਸਾਨ 30,700 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਉਧਰ ਸਫ਼ੇਦ ਧਾਤ ਦਾ ਭਾਅ ਦੋ ਸੌ ਰੁਪਏ ਡਿੱਗ ਕੇ 41,200 ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਿਆ। ਚਾਂਦੀ ਦੇ ਭਾਅ ਡਿੱਗਣ ਦੀ ਮੁੱਖ ਵਜ੍ਹਾ ਸਨਅਤੀ ਇਕਾਈਆਂ ਤੇ ਸਿੱਕਾ ਨਿਰਮਾਤਾ ਵੱਲੋਂ ਘੱਟਦੀ ਮੰਗ ਹੈ।
ਸਿੰਗਾਪੁਰ ਵਿੱਚ ਸੋਨੇ ਦਾ ਭਾਅ 0.45 ਫੀਸਦ ਦੇ ਨੁਕਸਾਨ ਨਾਲ 1313.20 ਅਮਰੀਕੀ ਡਾਲਰ ਪ੍ਰਤੀ ਔਂਸ ਰਿਹਾ ਜਦਕਿ ਚਾਂਦੀ 0.20 ਫੀਸਦ ਦੀ ਗਿਰਾਵਟ ਨਾਲ 17.50 ਅਮਰੀਕੀ ਡਾਲਰ ਪ੍ਰਤੀ ਔਂਸ ਰਹੀ। ਕੌਮੀ ਰਾਜਧਾਨੀ ਵਿੱਚ 99.9 ਤੇ 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦਾ ਭਾਅ ਕ੍ਰਮਵਾਰ 30,700 ਤੇ 30550 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਪਿਛਲੇ ਦੋ ਦਿਨਾਂ ’ਚ ਸੋਨੇ ਦੀਆਂ ਕੀਮਤਾਂ ਡੇਢ ਸੌ ਰੁਪਏ ਤਕ ਘਟੀਆਂ ਹਨ।            -ਪੀਟੀਆਈ