ਹਾਂਗਕਾਂਗ ( ਢੁੱਡੀਕੇ ) : ਪਿੱਛਲੇ ਦਿਨੀ ਪੰਜਾਬ ਯੂਥ ਕਲੱਬ ਹਾਂਗਕਾਂਗ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ ਤੇ ਕਰਵਾਏ ਕਲੱਬ ਮੈਂਬਰ ਜੱਸੀ ਤੁਗਲ ਦੀ ਯਾਦ ਨੂੰ ਸਮਰਪਿਤ ਸੋਅ “ਮਹਿਕ ਪੰਜਾਬ ਦੀ” ਇਸ ਵਿੱਚ ਪੰਜਾਬੀ ਨਾਮਵਰ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਬੁਲਾਇਆ ਗਿਆ, ਕਲੱਬ ਨੇ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਜੋ ਵੀ ਇਸ ਸ਼ੋਅ ਤੋਂ ਕਮਾਈ ਹੋਵੇਗੀ ਉਹ ਆਮ ਜਨਤਾ ਦੇ ਭਲੇ ਲਈ ਖਰਚ ਕਰਨਗੇ, ਅੱਜ ਉਹਨਾਂ ਆਪਣਾ ਪਹਿਲਾ ਵਾਅਦਾ ਪੂਰਾ ਕਰਦਿਆਂ ਦਸ-ਦਸ ਹਜ਼ਾਰ ਹਾਂਗਕਾਂਗ ਡਾਲਰ ਦੇ ਚੈੱਕ ਦੋ ਸਥਾਨਕ ਸੰਸਥਾਵਾਂ “The society for the aid and rehabilitation of drug abusers” ਤੇ The Hong Kong Society for the Blind ਨੂੰ ਦੇ ਕੇ ਪੂਰਾ ਕੀਤਾ। ਇਹਨਾਂ ਦੇ ਬ੍ਰਾਂਚ ਮੁਖੀਆਂ Mr. Cheng Ming Fai, Yip Chai Fan ( The Society For The Aid and Rehabilitation of Drug Abusers) ਤੇ Alan S.K. Law ( The Hong Kong Society for the Blind ) ਨਾਲ ਮੁਲਾਕਾਤਾਂ ਵੀ ਕੀਤੀਆਂ ਤੇ ਆਉਣ ਵਾਲੇ ਸਮੇਂ ‘ਚ ਇੱਕ ਦੂਸਰੇ ਨਾਲ ਰਲ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ। ਕਲੱਬ ਦੇ ਸਕੱਤਰ ਨਵਤੇਜ ਸਿੰਘ ਅਟਵਾਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਈ ( ਗੁਰੂ ਨਾਨਕ ਦਰਬਾਰ ਤੁੰਗ ਚੁੰਗ, ਗੁਰੁਦਆਰਾ ਖ਼ਾਲਸਾ ਦੀਵਾਨ ਸਿੱਖ ਟੈਂਪਲ ) ਅਤੇ ਗੱਤਕਾ ਟੀਮ ਲਈ ਦਸ-ਦਸ ਹਜ਼ਾਰ ਹਾਂਗਕਾਂਗ ਡਾਲਰ, ਕਿੰਡਰਗਾਰਟਨ ਸਕੂਲ਼ ਲਈ ਕੀਤੇ ਵਾਅਦੇ ਅਨੁਸਾਰ ਪੰਦਰਾਂ ਹਜ਼ਾਰ ਹਾਂਗਕਾਂਗ ਡਾਲਰ ਜਲਦੀ ਦੇਣ ਜਾ ਰਹੇ ਨੇ, ਇਸ ਵਕਤ ਉਹਨਾਂ ਨਾਲ ਪੰਜਾਬ ਯੂਥ ਕਲੱਬ ਦੇ ਉਪ-ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਖਜਾਨਚੀ ਸੁਖਵੰਤ ਸਿੰਘ ਔਲਖ, ਗੁਰਚਰਨ ਸਿੰਘ ਗਾਲਿਬ ਤੇ ਜਗਤਾਰ ਸਿੰਘ ਗਿੱਲ ਢੁੱਡੀਕੇ ਵੀ ਹਾਜ਼ਰ ਸਨ।