ਹਾਂਗਕਾਂਗ(ਪੰਜਾਬੀ ਚੇਤਾਨ): ਬੀਤੇ ਕੱਲ 8 ਇਮੀਗਰੇਸ਼ਨ ਅਧਿਕਾਰੀਆਂ ਦਾ ਇਕ ਗਰੁੱਪ ਗੂਰ ਘਰ ਅਇਆ।ਉਨਾਂ ਨੇ ਪ੍ਰਬੰਧਕ ਕਮੇਟੀ ਨਾਲ ਮੀਟਿੰਗ ਕੀਤੀ ਅਤੇ ਨਵੀਂ ਬਣੀ ਇਮਾਰਤ ਦੇ ਦਰਸ਼ਨ ਕੀਤੇ।ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਨੇ ਇੰਮੀਗਰੇਸ਼ਨ ਸਬੰਧੀ ਆਉਦੀਆਂ ਮੁਸ਼ਕਲਾਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ।ਇਸ ਵਿਚ ਖਾਸ ਕਰਕੇ ਸਿੱਖਾਂ ਨੂੰ ਨਜਰਬੰਦੀ ਦੌਰਾਨ ਦਸਤਾਰ ਨਾ ਬੰਨਣ ਦੇਣ ਦਾ ਮਸਲਾ ਉਠਿਆ ਗਿਆ ਤੇ ਸਿਖਾਂ ਲਈ ਦਸਤਾਰ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿਤੀ। ਇਹ ਵੀ ਬੇਨਤੀ ਕੀਤੀ ਕਿ ਜੇਕਰ ਦਸਤਾਰ ਬੰਨਣ ਦੀ ਆਗਿਆ ਨਹੀ ਦਿਤੀ ਜਾ ਸਕਦੀ ਤਾ ਉਨਾਂ ਨੂੰ ਸਿਰ ਢੱਕਣ ਲਈ ਸਕਾਰਫ ਆਦਿ ਦਿੱਤੇ ਜਾਣ। ਇਸ ਤੋ ਇਲਾਵਾ ਬੰਦੀ ਸਿੰਘਾਂ ਨੂੰ ਪੜ੍ਹਨ ਲਈ ਪੰਜਾਬੀ ਕਿਤਾਬਾਂ ਵੀ ਦੇਣ ਲਈ ਕਿਹਾ ਗਿਆ। ਇਸ ਸਬੰਧੀ ਇਮਗੇਰਸ਼ਨ ਅਧਿਕਾਰੀਆਂ ਕਿਹਾ ਕਿ ਉਹ ਇਨਾਂ ਗੱਲਾਂ ਵੱਲ ਧਿਆਨ ਦੇਣਗੇ। ਉਨਾਂ ਅਗੇ ਕਿਹਾ ਉਹ ਗੈਰ-ਚੀਨੀ ਲੋਕਾਂ ਨਾਲ ਮਿਲ ਕੇ ਉਨਾਂ ਦੀਆਂ ਸਮਸਿਆਵਾਂ ਜਾਨਣਾ ਚਹੁੰਦੇ ਹਨ ਤਾਂ ਜੋ ਇਕ ਦੂਜੇ ਨਾਲ ਵੱਧ ਤੋ ਵੱਧ ਸਹਿਯੋਗ ਕਰ ਸਕਣ।
ਇਸ ਮੀਟਿੰਗ ਵਿਚ ਕਮੇਟੀ ਪ੍ਰਧਾਨ ਭਗਤ ‘ਫੂਲ’, ਮੁਖਤਿਆਰ ਸਿੰਘ ‘ਚਾਹਲ’, ਜਗਜੀਤ ਸਿੰਘ ‘ਚੋਹਲਾ ਸਹਿਬ’, ਪ੍ਰਿਤਪਾਲ ਸਿੰਘ ‘ਲਾਇਬਰੇਰੀਅਨ ਤੇ ਸ਼ਰਨਜੀਤ ਸਿੰਘ ਹਾਜਰ ਸਨ।ਮਹਿਮਾਨ ਅਧਿਕਾਰੀਆਂ ਨੇ ਕਮੇਟੀ ਨੂੰ ਆਪਣਾ ਮੋਮੈਟੋ ਦਿਤਾ ਤੇ ਕਮੇਟੀ ਵੱਲੋ ਵੀ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਇਥੇ ਜਿਕਰਯੋਗ ਹੈ ਕਿ ਅਧਿਕਾਰੀਆਂ ਨੇ ਗੁਰੂ ਘਰ ਵਿਚ ਬੱਚਿਆਂ ਦੇ ਗੱਤਕੇ ਦੇ ਜੋਹਰ ਦੇਖੇ, ਤੇ ਲੰਗਰ ਵੀ ਛੱਕਿਆ।