ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਵਲੋਂ ਹਾਂਗਕਾਂਗ ਅਤੇ ਵਿਦੇਸ਼ਾਂ ਵਿਚ ਉੱਚ ਵਿੱਦਿਆ ਪ੍ਰਾਪਤ ਕਰਨ ਜਾ ਰਹੇ 8 ਵਿਦਿਆਰਥੀਆਂ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ 10,000 (ਹਰੇਕ) ਹਾਂਗਕਾਂਗ ਡਾਲਰ ਦੇ ਵਜ਼ੀਫ਼ਿਆਂ ਦੀ ਵੰਡ ਕੀਤੀ ਗਈ | ਵਜ਼ੀਫ਼ੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ‘ਚ ਸੁਖਜੀਤ ਸਿੰਘ, ਅਵਨੀਤ ਕੌਰ, ਜਸਮੀਨ ਕੌਰ, ਹਰਸਿਮਰਨ ਕੌਰ, ਨਵਜੋਤ ਕੌਰ, ਪ੍ਰਭਪ੍ਰੀਤ ਸਿੰਘ ਭੱਟੀ, ਯੁਵਰਾਜ ਸਿੰਘ ਅਤੇ ਸੰਦੀਪ ਕੌਰ ਦੇ ਨਾਂਅ ਸ਼ਾਮਿਲ ਹਨ | ਟਰੱਸਟ ਵਲੋਂ ਕਰੀਬ 20 ਸਾਲਾਂ ਤੋਂ ਉੱਚ ਵਿੱਦਿਆ ਪ੍ਰਾਪਤੀ ਲਈ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਇਹ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 184 ਦੇ ਕਰੀਬ ਵਿਦਿਆਰਥੀ ਇਹ ਵਜ਼ੀਫ਼ੇ ਪ੍ਰਾਪਤ ਕਰ ਚੁੱਕੇ ਹਨ | ਵਜ਼ੀਫ਼ਿਆਂ ਦੀ ਵੰਡ ਕਰਨ ਮੌਕੇ ਹੈੱਡ ਗ੍ਰੰਥੀ ਗਿਆਨੀ ਅਸ਼ਪਾਲ ਸਿੰਘ, ਉੱਘੇ ਵਪਾਰੀ ਹੈਰੀ ਬੰਗਾ, ਰਾਨੂੰ ਵਾਸਨ, ਚੇਅਰਮੈਨ ਬੋਰਡ ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਸਕੱਤਰ ਬਲਜੀਤ ਸਿੰਘ, ਟਰੱਸਟ ਦੇ ਸਕੱਤਰ ਗੁਲਬੀਰ ਸਿੰਘ ਬੱਤਰਾ ਅਤੇ ਸ਼ਰਨਜੀਤ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਹੋਏ |