ਇਸ ਹਫਤੇ ਟਾਟਾ ਦੀ ਹੋ ਜਾਵੇਗੀ ਏਅਰ ਇੰਡੀਆ

0
495

ਨਵੀਂ ਦਿੱਲੀ (ਪੀਟੀਆਈ ): ਏਅਰ ਇੰਡੀਆ ਇਸ ਹਫਤੇ 27 ਜਨਵਰੀ ਨੂੰ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮਾਮਲੇ ਨਾਲ ਜੁੜੇ ਲੋਕਾਂ ਅਨੁਸਾਰ ਏਅਰ ਇੰਡੀਆ ਬਾਕੀ ਵਿਨਿਵੇਸ਼ ਦੀਆਂ ਰਸਮਾਂ ਅਗਲੇ ਕੁਝ ਦਿਨਾਂ ‘ਚ ਪੂਰੀਆਂ ਹੋਣ ਦੀ ਉਮੀਦ ਹੈ। ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਟਾਟਾ ਗਰੁੱਪ ਨੂੰ 27 ਜਨਵਰੀ ਤਕ ਏਅਰ ਇੰਡੀਆ ਦੀ ਕਮਾਨ ਸੌਂਪ ਦਿੱਤੀ ਜਾਵੇਗੀ। ਪਿਛਲੇ ਸਾਲ 8 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਟਾਟਾ ਗਰੁੱਪ ਵੱਲੋਂ ਕੀਤੀ ਗਈ ਬੋਲੀ ਨੂੰ ਸਵੀਕਾਰ ਕਰਦਿਆਂ ਏਅਰਲਾਈਨ ਨੂੰ ਐਕਵਾਇਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਟਾਟਾ ਗਰੁੱਪ ਨੇ ਸਭ ਤੋਂ ਜ਼ਿਆਦਾ 18,000 ਕਰੋੜ ਦੀ ਬੋਲੀ ਲਗਾਈ ਸੀ। ਟਾਟਾ ਗਰੁੱਪ ਨੇ ਪਿਛਲੇ ਸਾਲ 11 ਅਕਤੂਬਰ ਨੂੰ ਇਸ ਬਾਰੇ ਇਕ LOI ਜਾਰੀ ਕੀਤਾ ਸੀ। ਟਾਟਾ ਸੌਦੇ ਦੇ ਬਦਲੇ ਸਰਕਾਰ ਨੂੰ 2,700 ਕਰੋੜ ਰੁਪਏ ਨਕਦੀ ਦੇਵੇਗੀ ਤੇ ਏਅਰਲਾਈਨ ‘ਤੇ ਬਕਾਇਆ 15,300 ਕਰੋੜ ਰੁਪਏ ਦਾ ਕਰਜ਼ਾ ਚੁਕਾਏਗੀ। ਸਾਲ 2007-08 ‘ਚ ਇੰਡੀਅਨ ਏਅਰਲਾਈਨਜ਼ ਵਿਚ ਰਲੇਵੇਂ ਤੋਂ ਬਾਅਦ ਏਅਰ ਇੰਡੀਆ ਲਗਾਤਾਰ ਘਾਟੇ ‘ਚ ਰਹੀ। 31 ਅਗਸਤ ਤਕ ਇਸ ‘ਤੇ ਕੁੱਲ 61,562 ਕਰੋੜ ਰੁਪਏ ਦਾ ਬਕਾਇਆ ਸੀ।