ਪੰਜ ਦੇਸ਼ਾਂ ਵੱਲੋਂ ਪਰਮਾਣੂ ਜੰਗ ਰੋਕਣ ਤੇ ਹਥਿਆਰਾਂ ਦੀ ਦੌੜ ਖ਼ਤਮ ਕਰਨ ਦਾ ਐਲਾਨ

0
326

ਬੀਜਿੰਗ (ਏਜੰਸੀ) : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰਸ ਨੇ ਪੰਜ ਦੇਸ਼ਾਂ ਵੱਲੋਂ ਪਰਮਾਣੂ ਜੰਗ ਰੋਕਣ ਤੇ ਹਥਿਆਰਾਂ ਦੀ ਹੋੜ ਖ਼ਤਮ ਕਰਨ ਦੇ ਉਦੇਸ਼ ਨਾਲ ਜਾਰੀ ਕੀਤੇ ਸਾਂਝੇ ਬਿਆਨ ਦਾ ਸਵਾਗਤ ਕੀਤਾ ਹੈ।
ਗੁਤਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਜਰਨਲ ਸਕੱਤਰ ਨੇ ਪਰਮਾਣੂ ਹਥਿਆਰ ਸੰਪਨ ਪੰਜ ਰਾਸ਼ਟਰਾਂ ਦੀਆਂ ਸਿਫ਼ਾਰਸ਼ਾਂ ਦੀ ਸ਼ਲਾਘਾ ਕਰਦੇ ਹੋਏ ਦੁਵੱਲੇ ਤੇ ਬਹੁਪੱਖੀ ਅਪ੍ਰਸਾਰ, ਹਥਿਆਰਬੰਦੀ ਤੇ ਹਥਿਆਰ ਕੰਟਰੋਲ ਸਮਝੌਤਿਆਂ ਨੂੰ ਅਸਰਦਾਰ ਬਣਾਉਣ ’ਤੇ ਬਲ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ਾਂ ਨੂੰ ਪਰਮਾਣੂ ਹਥਿਆਰਬੰਦੀ ਨਾਲ ਜੁੜੇ ਅਪ੍ਰਸਾਰ ਸਮਝੌਤੇ ਤਹਿਤ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਪ੍ਰਤੀਬੱਧਤਾ ਦਿਖਾਉਣੀ ਚਾਹੀਦੀ ਹੈ। ਜਨਰਲ ਸਕੱਤਰ ਨੇ ਪਰਮਾਣੂ ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨ ਲਈ ਪਰਮਾਣੂ ਸ਼ਕਤੀ ਸੰਪਨ ਰਾਸ਼ਟਰਾਂ ਨਾਲ ਮਿਲ ਕੇ ਕੰਮ ਕਰਨਦੀ ਇੱਛਾ ਦੁਹਰਾਈ।