ਹਾਂਗਕਾਂਗ ਵਿਚ ਕੋਰਨਾ ਦੇ ਕਮਿਊਨਟੀ ਕੇਸ ਹੋਣ ਦਾ ਡਰ

0
417

ਹਾਂਗਕਾਂਗ(ਪੰਜਾਬੀ ਚੇਤਨਾ):ਹਾਂਗਕਾਂਗ ਵਿਚ ਪਿਛਲੇ ਕਈ ਦਿਨਾਂ ਤੋ ਕਰੋਨਾ ਦੇ ਕੁਝ ਲੋਕਲ ਕੇਸ ਹੋਏ ਹਨ ਜੋ ਕਿ ਇਸ ਰੈਸਟੋਰੈਟ ਵਿਚ ਸ਼ਾਮਲ ਲੋਕਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਹੁਣ ਕੁਝ ਅਜਿਹੇ ਕੇਸ ਸਾਹਮਣੇ ਆਏ ਹਨ ਜਿਨਾਂ ਦਾ ਉਸ ਰੈਸਟੋਰੈਟ ਵਾਲੇ ਕੇਸਾਂ ਨਾਲ ਸਬੰਧ ਨਹੀ ਹੈ। ਇਸੇ ਕਾਰਨ ਬੀਤੀ ਰਾਤ ਹਾਂਗਕਾਂਗ ਦੇ ਵੱਖ ਵੱਖ ਹਿਸਿਆ ਵਿਚ 3 ਇਮਾਰਤਾਂ ਵਿਚ ਲਾਕਡਾਊਨ ਕੀਤਾ ਤੇ ਸਾਰੇ ਲੋਕਾਂ ਦਾ ਟੈਸਟ ਕੀਤਾ ਗਿਆ। ਚੰਗੀ ਗੱਲ ਇਹ ਹੈ ਕਿ ਇਨਾਂ ਤਿਨਾਂ ਇਮਾਰਤਾਂ ਵਿਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਰਨਾ ਨਹੀ ਹੈ।
ਬੀਤੀ ਦੇਰ ਰਾਤ ਪਤਾ ਲੱਗਾ ਕਿ ਕਰੋਨਾਂ ਪੀੜਤ ਹੋਣ ਦੇ ਛੱਕੀ 9 ਵਿਅਕਤੀ ਇਕ ਕਰੂਜ ਜਹਾਜ ਤੇ ਗਏ ਹੋਏ ਹਨ ਜਿਨਾਂ ਨੇ 6 ਤਾਰੀਕ ਵਾਪਸ ਆਉਣਾ ਸੀ ਪਰ ਹਲਾਤਾਂ ਨੂੰ ਦੇਖਦੇ ਹੋਏ ਉਨਾਂ ਨੂੰ ਜਹਾਜ ਤੇ ਹੀ ਇਕਾਤਵਾਸ ਕੀਤਾ ਗਿਆ ਤੇ ਜਹਾਜ ਅੱਜ ਵਾਪਸ ਆ ਗਿਆ। ਇਸ ਦੇ ਸਾਰੇ ਮੁਸਾਫਰਾਂ ਦਾ ਕੋਰਨਾਂ ਟੈਸਟ ਹੋਣ ਤੋ ਬਾਅਦ ਹੀ ਇਨਾਂ ਨੂੰ ਘਰ ਵਾਪਸ ਜਾਣ ਦੀ ਅਗਿਆ ਮਿਲੇਗੀ। ਇਥੇ 3700 ਮੁਸਾਫਰ ਤੇ ਅਮਲੇ ਦੇ ਮੈਬਰ ਹਨ।
ਸਰਕਾਰ ਨੇ ਤਾਜ਼ਾ ਹਲਾਤਾਂ ਨੂੰ ਦੇਖਦੇ ਹੋਏ ਇਹ ਐਨਾਲ ਕੀਤਾ ਹੈ ਕਿ ਕਰੋਨਾਂ ਰੋਕੂ ਸਾਵਧਾਨੀਆਂ ੳਗਲੇ 14 ਦਿਨਾਂ ਤੱਕ ਜਾਰੀ ਰਹਿਣਗੀਆਂ ਇਸ ਤੋਂ ਇਲਾਵਾ ਅਗਲੇ ਮਹੀਂਨੇ ਦੇ 24 ਤਾਰੀਕ ਤੋ ਬਿਨਾ ਵੈਕਸੀਨ ਵਾਲੇ ਲੋਕਾਂ ਦੇ ਕੁਝ ਥਾਵਾਂ ਤੇ ਪਾਬਦੀ ਲਾਈ ਜਾਵੇਗੀ ਜਿਨਾਂ ਵਿਚ ਰੈਸਟੋਰੈਟ ਵੀ ਸ਼ਾਮਲ ਹਨ।ਸਰਕਾਰ ਲੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਾਗਾੳੇਣ ਦੀ ਬੇਨਤੀ ਕੀਤੀ ਹੈ।ਇਸੇ ਦੌਰਾਨ 3 ਮੁਸਾਫਰ ਕਰੋਨਾ ਪਾਜਿਟਿਵ ਆਉਣ ਤੋਂ ਬਾਅਦ ਏਅਰ ਇੰਡੀਆ ਦੀ ਦਿੱਲੀ ਤੋ ਆਉਣ ਵਾਲੀ ਫਲਾਇਟ ਨੂੰ 17 ਜਨਵਰੀ ਤਕ ਬੰਦ ਕਰ ਦਿਤਾ ਗਿਆ ਹੈ।ਤਾਜ਼ਾ ਅੰਕੜੇ ਅਨੁਸਾਰ ਹਾਂਗਕਾਂਗ ਵਿਚ ਕੁਲ 12761 ਕੋਰਨਾ ਕੇਸ ਹੋ ਚੁਕੇ ਹਨ ਤੇ 213 ਮੌਤਾਂ ਵੀ ਹੋਈਆਂ ਹਨ।