ਹਾਂਗਕਾਂਗ ਸਰਕਾਰ ਦੇ ਨੁਮਾਇੰਦੇ ਜੂਨੀਅਸ ਹੋ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਨਤਮਸਤਕ ਹੋਏ

0
350

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਦੇ ਅਹਿਮ ਨੁਮਾਇੰਦੇ ਥੀਨ ਮੂਨ ਡਿਸਟਿਕ ਦੇ ਹਾਂਗਕਾਂਗ ਲੈਜਿਸਲੇਟਿਵ ਕੌਂਸਲ ਮੈਂਬਰ ਮਿਸਟਰ ਜੂਨੀਅਸ ਹੋ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ (ਤੁੰਗ ਚੁੰਗ) ਵਿਖੇ ਨਤਮਸਤਕ ਹੋ ਕੇ ਪੰਜਾਬੀ ਭਾਈਚਾਰੇ ਨੂੰ ਨਿੱਘੇ ਬੁਲਾਵੇ ਲਈ ਧੰਨਵਾਦੀ ਹੁੰਦਿਆਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਪੰਜਾਬੀ ਭਾਈਚਾਰੇ ਦੇ ਧਾਰਮਿਕ ਅਤੇ ਸਮਾਜਿਕ ਇਕੱਠਾਂ ਲਈ ਜਗ੍ਹਾ ਦੀ ਕਮੀ ਨੂੰ ਵੇਖਦਿਆਂ ਉਹ ਜਲਦੀ ਸੰਬੰਧਿਤ ਮਹਿਕਮੇ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਪੁਖਤਾ ਹੱਲ ਕੱਢਣਗੇ | ਨੌਜਵਾਨ ਰਵਿੰਦਰ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਲੋਂ ਮਿ. ਜੂਨੀਅਸ ਹੋ ਦਾ ਨਿੱਘਾ ਸੁਅਗਤ ਕਰਦਿਆ ਉਹਨਾਂ ਨੂੰ ਪੰਜਾਬੀ ਭਾਈਚਾਰੇ ਦੇ ਇਤਿਹਸ ਅਤੇ ਹਾਂਗਕਾਂਗ ਦੀ ਤਰੱਕੀ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। | ਇਸ ਮੌਕੇ ਨਿਪਾਲੀ ਭਾਈਚਾਰੇ ਦੇ ਆਗੂ ਸ੍ਰੀ ਚੇਤਨ ਵਲੋਂ ਪੰਜਾਬੀਆਂ ਦੀ ਨਿਪਾਲੀ ਭਾਈਚਾਰੇ ਨਾਲ ਸਾਂਝ ਦਾ ਜ਼ਿਕਰ ਕੀਤਾ ਗਿਆ | ਇਸ ਮੌਕੇ ਜੇਮਸ ਚੈਨ ਅਤੇ ਨਿਪਾਲੀ ਆਗੂ ਰਕੇਸ਼ ਕੁਮਾਰ ਸਮੇਤ ਪੰਜਾਬੀ ਭਾਈਚਾਰੇ ਦੇ ਪਤਵੰਤੇ ਹਾਜ਼ਰ ਸਨ |