ਬਾਰਸੀਲੋਨਾ (ਏਜੰਸੀਆਂ) :ਸਪੇਨ ਦੀ ਅਦਾਲਤ ਵਲੋਂ ਟੈਕਸ ਚੋਰੀ ਦੇ ਦੋਸ਼ਾਂ ‘ਚ ਜੇਲ੍ਹ ਕੱਟ ਰਹੇ ਐਂਟੀ ਵਾਇਰਸ ਨਿਰਮਾਤਾ ਅਮਰੀਕਾ ਟਾਈਕੂਨ ਮੈਕਾਫੀ ਸਪੇਨ ਦੀ ਜੇਲ੍ਹ ‘ਚ ਮ੍ਰਿਤਕ ਪਾਏ ਗਏ ਹਨ। ਅਮਰੀਕੀ ਐਂਟੀ ਵਾਇਰਸ ਸਾਫਟਵੇਅਰ 75 ਸਾਲਾਂ ਜੌਨ ਮੈਕਾਫੀ ਬੁੱਧਵਾਰ ਨੂੰ ਬਾਰਸੀਲੋਨਾ ਦੀ ਇਕ ਜੇਲ੍ਹ ‘ਚ ਮ੍ਰਿਤਕ ਪਾਏ ਗਏ ਹਨ। ਕੈਟਨਲ ਨਿਆਂ ਵਿਭਾਗ ਨੇ ਮੈਕਾਫੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲੇ ਦਿਨ ਸਪੇਨ ਦੀ ਨੈਸ਼ਨਲ ਕੋਰਟ ਨੇ ਟੈਕਸ ਚੋਰੀ ਦੇ ਦੋਸ਼ਾਂ ਹੇਠ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰਨ ਦੀ ਸਹਿਮਤੀ ਦਿੱਤੀ ਸੀ।
ਮੈਕਾਫੀ ਜਿਸ ਨੇ ਐਂਟੀ ਵਾਇਰਸ ਸਾਫਟਵੇਅਰ ਵੇਚ ਕੇ ਆਪਣੀ ਕਿਸਮਤ ਬਣਾਈ, ਉਨ੍ਹਾਂ ਨੂੰ ਪਿਛਲੇ ਅਕਤੂਬਰ ‘ਚ ਬਾਰਸੀਲੋਨਾ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਦੀ ਸੁਣਵਾਈ ਦੇ ਨਤੀਜਿਆਂ ਦੀ ਉਡੀਕ ਕਰਦਿਆਂ ਉਨ੍ਹਾਂ ਨੂੰ ਜੇਲ੍ਹ ‘ਚ ਰੱਖਿਆ ਗਿਆ ਸੀ।