ਸਭ ਤੋਂ ਤੇਜ਼ ਮਾਊਂਟ ਐਵਰੈਸਟ ਤੇ ਚੜਨ ਵਾਲੀ ਪਹਿਲੀ ਔਰਤ ਹਾਂਗਕਾਂਗ ਦੀ

0
627

ਹਾਂਗਕਾਂਗ ( ਪਚਬ) : ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਦੀ ਸਭ ਤੋਂ ਤੇਜ਼ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣੀ ਹਾਂਗਕਾਂਗ ਦੀ ਇਕ ਅਧਿਆਪਿਕਾ ਐਤਵਾਰ ਨੂੰ ਸੁਰੱਖਿਅਤ ਵਾਪਸ ਪਰਤ ਆਏ। ਉਹ ਮਾਊਂਟ ਐਵਰੈਸਟ ਤੋਂ ਅਜਿਹੇ ਸਮੇਂ ਵਿਚ ਪਰਤੇ ਹਨ ਜਦੋਂ ਚੜ੍ਹਾਈ ਕਰਨ ਵਾਲੇ ਦਲ ਖਰਾਬ ਮੌਸਮ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਨਾਲ ਜੂਝ ਰਹੇ ਹਨ। ਹਾਂਗਕਾਂਗ ਦੀ 45 ਸਾਲਾ ਤਸਾਂਗ ਯਿਨ-ਹੁੰਗ 25 ਘੰਟੇ ਅਤੇ 50 ਮਿੰਟ ਵਿਚ ਆਧਾਰ ਕੈਂਪ ਤੋਂ ਮਾਊਂਟ ਐਵਰੈਸਟ ਪਹੁੰਚੀ ਸੀ ਅਤੇ ਉਹ ਇਸ ਪਰਬਤ ਲੜੀ ਦੀ ਸਭ ਤੋਂ ਤੇਜ਼ੀ ਨਾਲ ਚੜ੍ਹਾਈ ਕਰਨ ਵਾਲੀ ਔਰਤ ਪਰਬਤਾਰੋਹੀ ਬਣ ਗਈ।
ਤਸਾਂਗ ਨੇ ਆਧਾਰ ਕੈਂਪ ਦੇ ਵਿਚ ਸਿਰਫ ਦੋ ਠਹਿਰਾਅ ਕੀਤੇ ਅਤੇ 25 ਘੰਟੇ 50 ਮਿੰਟ ਵਿਚ ਸਫਰ ਪੂਰਾ ਕੀਤਾ। ਉਹਨਾਂ ਦੀ ਕਿਸਮਤ ਚੰਗੀ ਰਹੀ ਕਿ ਉਹਨਾਂ ਨੂੰ ਚੜ੍ਹਦੇ ਸਮੇਂ ਕੋਈ ਪਰਬਤਾਰੋਹੀ ਨਹੀਂ ਮਿਲਿਆ ਅਤੇ ਉਹਨਾਂ ਨੂੰ ਅਜਿਹੇ ਹੀ ਪਰਬਤਾਰੋਹੀ ਮਿਲੇ ਜੇ ਵਾਪਸ ਹੇਠਾਂ ਉਤਰ ਰਹੇ ਸਨ। ਇਸ ਨਾਲ ਉਹਨਾਂ ਦੀ ਗਤੀ ਘੱਟ ਨਹੀਂ ਹੋਈ। ਮਾਊਂਟ ਐਵਰੈਸਟ ‘ਤੇ ਚੜ੍ਹਾਈ ਦੇ ਅਨੁਕੂਲ ਮੌਸਮ ਵਿਚ ਕੁਝ ਦਿਨ ਬਾਕੀ ਰਹਿ ਗਏ ਹਨ। ਤਸਾਂਗ ਨੇ ਕਿਹਾ,”ਮੈਂ ਰਾਹਤ ਅਤੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਮੈਨੂੰ ਰਿਕਾਰਡ ਤੋੜਨ ਦੀ ਆਸ ਨਹੀਂ ਸੀ। ਮੈਂ ਰਾਹਤ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਆਪਣੇ ਦੋਸਤਾਂ, ਆਪਣੇ ਵਿਦਿਆਰਥੀਆਂ ਨੂੰ ਆਪਣਾ ਕੰਮ ਸਾਬਤ ਕਰ ਸਕਦੀ ਹਾਂ।” ਉਹਨਾਂ ਨੇ ਇਸ ਤੋਂ ਪਹਿਲਾਂ 11 ਮਈ ਨੂੰ ਪਰਬਤਾਰੋਹਨ ਦੀ ਕੋਸ਼ਿਸ਼ ਕੀਤੀ ਸੀ ਪਰ ਖਰਾਬ ਮੌਸਮ ਕਾਰਨ ਉਹਨਾਂ ਨੂੰ ਮੰਜ਼ਿਲ ਦੇ ਬਹੁਤ ਕਰੀਬ ਜਾ ਕੇ ਵਾਪਸ ਪਰਤਣਾ ਪਿਆ ਸੀ। ਕੋਰੋਨਾ ਵਾਇਰਸ ਨਾਲ ਲੋਕਾਂ ਦੇ ਬੀਮਾਰ ਪੈਣ ਦੀਆਂ ਖ਼ਬਰਾਂ ਦੇ ਬਾਅਦ ਇਸ ਮਹੀਨੇ ਐਵਰੈਸਟ ‘ਤੇ ਚੜ੍ਹਾਈ ਕਰਨ ਵਾਲੇ ਤਿੰਨ ਦਲਾਂ ਨੇ ਆਪਣੀ ਮੁਹਿੰਮ ਰੱਦ ਕਰ ਦਿੱਤੀ ਸੀ ਪਰ ਬਾਕੀ ਦੇ 41 ਦਲਾਂ ਨੇ ਮਈ ਵਿਚ ਖ਼ਤਮ ਹੋਣ ਵਾਲੇ ਮੌਸਮ ਤੋਂ ਪਹਿਲਾਂ ਪਰਬਤਾਰੋਹਨ ਦਾ ਫ਼ੈਸਲਾ ਲਿਆ।