ਹਾਂਗਕਾਂਗ ‘ਚ ਅਗਨੀ ਕਾਂਡ ਦੇ ਪੀੜਤਾਂ ਅਤੇ ਬੇਘਰੇ ਲੋਕਾਂ ਨੂੰ ਸਹਾਇਤਾ ਵੰਡੀ

0
845

ਹਾਂਗਕਾਂਗ, 30 ਮਾਰਚ (ਜੰਗ ਬਹਾਦਰ ਸਿੰਘ)-ਹਾਂਗਕਾਂਗ ‘ਚ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਰੇਸ਼ੀਅਲ ਇੰਟੇਗਰੇਸ਼ਨ ਐਜੂਕੇਸ਼ਨ ਐਂਡ ਵੈੱਲਫ਼ੇਅਰ ਐਸੋਸੀਏਸ਼ਨ’ ਵਲੋਂ ਹੁੰਗ ਹਾਗ ਅਗਨੀ ਕਾਂਡ ਦੇ ਪੀੜਤਾਂ ਨੂੰ ਸਹਾਇਤਾ ਵਜੋਂ ਟੀ.ਵੀ., ਫਰਿੱਜ, ਓਵਨ, ਗੱਦੇ, ਬੈੱਡ ਅਤੇ ਹੋਰ ਰੋਜ਼ਮਰਾ ਦੀ ਜ਼ਰੂਰਤ ਦੇ ਸਾਮਾਨ ਦੀ ਵੰਡ ਕੀਤੀ ਗਈ ਅਤੇ ਇਸ ਦੇ ਨਾਲ ਹੀ ਬੇਘਰੇ ਲੋਕਾਂ ਨੂੰ ਭੋਜਨ ਅਤੇ ਹੋਰ ਜ਼ਰੂਰਤਾਂ ਦੇ ਸਾਮਾਨ ਮੁਹੱਈਆ ਕਰਵਾਏ ਗਏ | ਇਸ ਤੋਂ ਬਾਅਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਇਸ ਸੰਸਥਾ ਵਲੋਂ ਗੁਰਦੁਆਰਾ ਸਾਹਿਬ ਵਿਖੇ ਲਗਪਗ 25 ਪੇਟੀਆਂ ਅਨਾਰਾਂ ਦੀ ਵੰਡ ਸੰਗਤਾਂ ਵਿਚ ਕੀਤੀ ਗਈ | ਇਨ੍ਹਾਂ ਲੋਕ ਭਲਾਈ ਕਾਰਜਾਂ ‘ਚ ਉਕਤ ਸੰਸਥਾ ਦੇ ਫਾਊਾਡਰ ਅਤੇ ਡਾਇਰੈਕਟਰ ਬਲਜਿੰਦਰ ਸਿੰਘ ਜਿੰਮੀ (ਪੱਟੀ) ਦੇ ਨਾਲ ਬਲਜੀਤ ਸਿੰਘ, ਸੁਰਜੀਤ ਸਿੰਘ ਢਿੱਲੋਂ, ਪਰਮਿੰਦਰ ਕੌਰ, ਹਰਦੇਵ ਸਿੰਘ, ਸਟੈਫਨ ਕਾਈ ਪਿੰਗ ਚੁੰਗ, ਰਣਜੀਤ ਕੌਰ, ਚਰਨਜੀਤ ਕੌਰ ਪਿੰਕੀ, ਸਿੰਡੀ ਸੂ, ਤਸਾਵਰ ਹੁਸੈਨ, ਤਸਾਵਰ ਉਸਮਾਨ, ਹੁਸੈਨ ਰਜ਼ਬ, ਹੁਸੈਨ ਸਰਜ, ਕਿੰਨੀ ਚੈਂਗ, ਲੂਲੂ ਚੈਂਗ ਅਤੇ ਵਿੱਕ ਕੌਕ ਵਲੋਂ ਸ਼ਮੂਲੀਅਤ ਕੀਤੀ ਗਈ | ਇਨ੍ਹਾਂ ਸੇਵਾ ਕਾਰਜਾਂ ਵਿਚ 2 ਸਾਲਾਂ ਦੀ ਬੱਚੀ ਸਰਗੁਣ ਕੌਰ ਦੀ ਸ਼ਮੂਲੀਅਤ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀ ਰਹੀ |