ਇਸਲਾਮਾਬਾਦ ( ਏਐਨਆਈ) : ਭਾਰਤ ਸਬੰਧੀ ਪਾਕਿਸਤਾਨ ਦੇ ਸੁਰ ਅਚਾਨਕ ਬਦਲੇ ਬਦਲੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਤੇ ਪਾਕਿਸਤਾਨ ਆਰਮੀ ਦੇ ਚੀਫ ਜਨਰਲ ਕਮਰ ਜਾਵੇਦ ਬਾਜਵਾ ਤੋਂ ਬਾਅਦ ਪਾਕਿਸਤਾਨ ਦੇ ਹਾਈ-ਕਮਿਸ਼ਨਰ ਨੇ ਵੀ ਭਾਰਤ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨ ਨੇ ਭਾਰਤ ਨੂੰ ਸ਼ਾਂਤੀ ਦਾ ਪੈਗਾਮ ਭੇਜਿਆ ਹੈ। ਪਾਕਿਸਤਾਨ ਹਾਈ-ਕਮਿਸ਼ਨ ਦੇ ਚਾਰਜ ਅਫੇਅਰ ਅਫਤਾਬ ਹਸਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਰੱਖਣਾ ਚਾਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਯੁੱਧ ਦੀ ਬਜਾਏ ਅਸੀਂ ਗਰੀਬੀ ਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਦੀ ਦਿਸ਼ਾ ‘ਚ ਕੰਮ ਕਰਦੇ ਹਾਂ। ਫਿਰ ਹੀ ਸੰਭਵ ਹੋਵੇਗਾ ਜਦੋਂ ਸ਼ਾਂਤੀ ਹੋਵੇਗੀ। ਅਫਤਾਬ ਹਸਨ ਖਾਨ ਨੇ ਨਾਲ ਹੀ ਕਿਹਾ ਕਿ ਸ਼ਾਂਤੀ ਲਈ ਮੁੱਦਿਆਂ ਨੂੰ ਵਿਸ਼ੇਸ਼ ਰੂਪ ਨਾਲ ਜੰਮੂ ਤੇ ਕਸ਼ਮੀਰ ‘ਚ ਗੱਲਬਾਤ ਨਾਲ ਹੱਲ ਕੀਤਾ ਜਾਣਾ ਚਾਹੀਦੀ ਹੈ ਜੋ 70 ਸਾਲਾਂ ਤੋਂ ਚਲ ਰਿਹਾ ਹੈ।
ਅਫਤਾਬ ਹਸਨ ਖਾਨ ਬੋਲੇ ਕਿ ਪਾਕਿਸਤਾਨ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਰੱਖਣਾ ਚਾਹੁੰਦਾ ਹੈ ਤੇ ਇਹ ਸਿਰਫ਼ ਸ਼ਾਂਤੀ ਰਾਹੀਂ ਸੰਭਵ ਹੋਵੇਗਾ।
ਇਮਰਾਨ ਖਾਨ ਤੇ ਬਾਜਵਾ ਨੇ ਵੀ ਦਿੱਤਾ ਜਵਾਬ
ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨਾਲ ਸ਼ਾਂਤੀ ਦੀ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਦੋਵੇਂ ਦੇਸ਼ਾਂ ਦੇ ਅਤੀਤ ਨੂੰ ਭੁੱਲ ਕੇ ਹੁਣ ਅੱਗੇ ਵਧਣਾ ਚਾਹੀਦਾ। ਉਨ੍ਹਾਂ ਨੇ ਸਾਫ਼ ਕੀਤਾ ਕਿ ਪਾਕਿਸਤਾਨ ਦੀ ਫੌਜ ਅਨਸੁਲਝੇ ਮੁੱਦਿਆਂ ‘ਤੇ ਗੱਲਬਾਤ ਨੂੰ ਤਿਆਰ ਹੈ। ਬਾਜਵਾ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਹੀਂ ਇੱਛਾ ਜ਼ਾਹਿਰ ਕੀਤੀ ਸੀ।