ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਫੈਲੀ ਮਾਹਾਂਮਾਰੀ ਕਰੋਨਾ ਨੂੰ ਰੋਕਣ ਲਈ ਵੈਕਸੀਨ ਹਾਂਗਕਾਂਗ ਵਿਚ ਵੀ ਆ ਗਈ ਹੈ। ਇਸ ਦੀ ਸੁਰੂਆਤ ਕਰਦਿਆ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਪਹਿਲਾਂ ਟੀਕਾ ਲਗਾ ਕੇ ਪਹਿਲ ਕੀਤੀ। ਉਨਾਂ ਨਾਲ ਉਨਾਂ ਦੇ ਹੋਰ ਵੀ ਕਈ ਮੰਤਰੀ ਕੀਟਾ ਲਗਾਉਣ ਕਈ ਸੈਟਰਲ ਲਾਇਬਰੇਰੀ ਬਹੁੰਚੇ, ਪਰ ਵਿੱਤ ਮੰਤਰੀ ਨਹੀਂ ਆਏ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੇ ਬੁੱਧਵਾਰ ਨੂੰ ਸਲਾਨਾ ਬਜਟ ਪੇਸ਼ ਕਰਨਾ ਹੈ, ਇਸ ਲਈ ਹੀ ਉਨਾ ਨੇ ਵੈਕਸੀਨ ਟੀਕਾ ਨਹੀਂ ਲਿਆ। ਆਮ ਜਨਤਾ ਲਈ ਟੀਕੇ 26 ਫਰਵਰੀ ਤੋ ਲੱਗਣੇ। ਇਸ ਸਬੰਧੀ ਰਜਿਸਟਰੇਸ਼ਨ ਵੈਬਸਾਈਟ ਤੇ ਕਰਵਾਈ ਜਾ ਸਕਦੀ ਹੈ।ਇਸ ਸਬੰਧੀ ਪਹਿਲ ਬਜੁਰਗਾਂ, ਸੇਹਤ ਕਰਮੀਆਂ ਤੇ 60 ਸਾਲ ਤੋ ਉਪਰ ਦੇ ਨਾਗਰਿਕਾਂ ਨੂੰ ਦਿਤੀ ਜਾਣੀ ਹੈ।