ਹਾਂਗਕਾਂਗ(ਪਚਬ): ਅਖਿਰ,ਜਾਨਸਨ ਐਂਡ ਜਾਨਸਨ ਨੇ ਬੇਬੀ ਟੈਲਕ ਪਾਊਡਰ ਦੀ ਦੁਨੀਆ ਭਰ ਵਿਚ ਵਿਕਰੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਦਰਅਸਲ ਅਮਰੀਕਾ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਕੰਪਨੀ ਤੇ ਕੇਸ ਕੀਤਾ ਸੀ ਕਿ ਇਸ ਪਾਊਡਰ ਦਾ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਬਾਅਦ ਕੰਪਨੀ ਨੇ ਅਮਰੀਕਾ ਵਿਚ ਇਸ ਪਾਊਡਰ ਦੀ ਵਿਕਰੀ ਭਾਵੇ 2 ਸਾਲ ਤੋ ਵੱਧ ਸਮਾਂ ਪਹਿਲਾ ਹੀ ਬੰਦ ਕਰ ਦਿਤੀ ਸੀ ਪਰ ਹੋਰ ਦੇਸ਼ਾਂ ਵਿਚ ਇਹ ਵਿਕਰੀ ਜਾਰੀ ਸੀ। ਹੁਣ ਕੰਪਨੀ ਨੇ ਉਹ ਵਿਕਰੀ ਵੀ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ,ਪਰ ਅਜੇ ਵੀ ਇਹ ਵਿਕਰੀ 2023 ਤੱਕ ਜਾਰੀ ਰਹੇਗੀ।































