ਹਾਂਗਕਾਂਗ(ਪੰਜਾਬੀ ਚੇਤਨਾ): ਅੱਜ ਬਾਅਦ ਦੁਪਹਿਰ ਹਾਂਗਕਾਂਗ ਮੁੱਖੀ ਸ੍ਰੀ ਜਾਨ ਲੀ ਨੇ ਐਲਾਨ ਕੀਤਾ ਕਿ ਵੈਕਸੀਨ ਪਾਸ ਖਤਮ ਕੀਤਾ ਜਾ ਰਿਹਾ ਤੇ ਹਾਂਗਕਾਂਗ ਵਿਚ ਬਹਾਰ ਤੋਂ ਆਉਣ ਵਾਲੇ ਯਾਤਰੀਆਂ ਦਾ ਕਿਸੇ ਕਿਸਮ ਦਾ ਕੋਈ ਟੈਸਟ ਨਹੀਂ ਹੋਵੇਗਾ। ਉਨਾਂ ਇਹ ਵੀ ਐਨਾਲ ਕੀਤਾ ਕਿ ਕਿਸੇ ਕਰੋਨਾ ਪੀੜਤ ਦੇ ਨਜਦੀਕੀ ਨੂੰ ਇਕਾਤਵਾਸ ਵਿਚ ਜਾਣ ਦੀ ਜਰੂਰਤ ਨਹੀ। ਇਸ ਤੋ ਇਲਾਵਾ 12 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ ਵੀ ਖਤਮ ਕਰ ਦਿਤੀ ਗਈ ਹੈ। ਇਹ ਸਾਰੇ ਐਲਾਨ ਕੱਲ ਤੋ ਲੱਗੂ ਹੋਣਗੇ।
ਨੋਟ: ਮਾਸਕ ਪਾਉਣਾ ਅਜੇ ਵੀ ਜਰੂਰੀ ਹੋਵੇਗਾ।