ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਅੱਜ ਸਵੇਰੇ ਪੁਲੀਸ ਨੇ ਕਰੀਬ 50 ਬੰਦੇ ਫੜੇ ਹਨ ਜਿਨਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ । ਇਨਾਂ ਵਿਚ ਕਈ ਸਾਬਕਾ ਲੈਜੀਕੋ ਮੈਬਰ ਤੇ ਉਨਾਂ ਲਈ ਕੰਮ ਕਰਨ ਵਾਲੇ ਸ਼ਾਮਲ ਹਨ। ਇਸ ਤੋਂ ਇਲਾਵਾ ਸੈਟਰਲ ਸਥਿਤ ਇਕ ਲਾਅ ਫਰਮ ਵਿਚ ਵੀ ਛਾਪਾ ਮਾਰਿਆ ਗਿਆ ਜਿਥੇ ਕੰਮ ਕਰਨ ਵਾਲੇ ਇਕ ਅਮਰੀਕੀ ਵਕੀਲ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸੇ ਦੌਰਨਾ ਨੈਕਸਟ ਮੀਡੀਆ ਅਤੇ ਐਪਲ ਡੈਲੀ ਮੀਡੀਆ ਨੂੰ ਕੁਝ ਦਸਤਾਵੇਜ ਦੇਣ ਲਈ ਵੀ ਪੁਲੀਸ਼ ਨੇ ਕਿਹਾ ਹੈ, ਜਿਨਾਂ ਦੀ ਇਸ ਦੇਸ਼ ਵਿਰੋਧੀ ਕਾਰਵਾਰੀ ਲਈ ਵਰਤੋ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਪਿਛਲੇ ਸਾਲ ਲੈਜੀਕੋ ਚੌਣਾਂ ਤੋ ਪਹਿਲਾਂ ਪ੍ਰਾਇਮਰੀ ਚੌਣਾਂ ਕਰਵਾਉਣ ਵਿਚ ਸ਼ਾਮਲ ਸਨ ਜਿਸ ਨੂੰ ਸਰਕਾਰ ਨੇ ਦੇਸ਼ ਵਿਰੋਧੀ ਕਰਾਰ ਦਿਤਾ ਸੀ।