ਹਾਂਗਕਾਂਗ 1 ਅਕਤੂਬਰ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਇਕ ਹਫਤੇ ਦੌਰਾਨ ਪੰਜਾਬੀ ਦੇ ਦੋ ਵੱਡੇ ਨਾਮੀ ਗਾਇਕਾਂ ਦੇ ਸ਼ੋਅ ਹੋ ਰਹੇ ਹਨ। ਇਨਾਂ ਵਿਚੋ ਪਹਿਲਾ 4 ਅਕਤੂਬਰ ਨੂੰ ਲਖਵਿੰਦਰ ਵਡਾਲੀ ਦਾ ਸ਼ੌਅ ਹੈ ਜਿਸ ਨੂੰ ਆਈ ਆਰ ਸੀ (IRC)ਵੱਲੋ ਆਪਣੀ 100ਵੀਂ ਵਰੇਗੰਢ ਦੇ ਜਸਨਾਂ ਵਜੋ ਕਰਵਾਇਆ ਜਾ ਰਿਹਾ ਹੈ। ਦੂਜਾ ਸ਼ੌਅ 8 ਅਕਤੂਬਰ ਨੂੰ ਹੋਣਾ ਹੈ ਇਸ ਵਿਚ ਗਾਇਕ ਰਣਜੀਤ ਬਾਵਾ ਆਪਣੀ ਕਲਾ ਦੇ ਜੋਹਰ ਦਿਖਾਉਣਗੇ। ਇਸ ਸ਼ੋਅ ਨੂੰ ਸਿੰਘ ਸਭਾ ਸਪੋਰਟਸ ਕਲੱਬ (SSS) ਵੱਲੋ ਕਰਵਾਇਆ ਜਾ ਰਿਹਾ। ਇਨਾਂ ਦੌਵਾਂ ਸਮਾਗਮਾਂ ਸਬੰਧੀ ਹੋਰ ਜਾਣਕਾਰੀ ਸਬੰਧਤ ਸੰਸਥਾਵਾਂ ਤੋ ਲਈ ਜਾ ਸਕਦੀ ਹੈ।