ਜੰਮੂ (ਪਚਬ):ਕਸ਼ਮੀਰ ਵਿਚ ਬੀਤੇ ਦਿਨੀ ਹੋਈਆਂ ਜਿਲਾ ਵਿਕਾਸ ਬੋਰਡ ਦੀਆਂ ਚੋਣਾਂ ਵਿੱਚ ਇੱਕ ਦਿਲਚਸਪ ਨਤੀਜ਼ਾ ਸਾਹਮਣੇ ਆਇਆ ਹੈ। ਇਸ ਵਿਚ ਸੁਚੇਤਗੜ ਤੋਂ 2 ਵਾਰ ਦਾ ਭਾਜਪਾ ਵਿਧਾਇਕ ਸ਼ਾਮ ਲਾਲ ਚੌਧਰੀ ਇਕ ਕਿਸਾਨ ਬਿੱਲਾਂ ਦੇ ਵਿਰੋਧੀ ਅਜ਼ਾਦ ਉਮਦੀਵਾਰ ਤੋਂ ਹਾਰ ਗਿਆ। ਯਾਦ ਰਹੇ ਸ਼ਾਮ ਲਾਲ ਪਿਛਲੀ ਪੀਡੀਪੀ-ਬੀਜੇਪੀ ਸਰਕਾਰ ਵਿੱਚ ਮੰਤਰੀ ਸੀ। ਉਸ ਨੂੰ ਹਾਰ ਦੇਣ ਵਾਲਾ ਤਰਨਜੀਤ ਸਿੰਘ ਨਾਮ ਦਾ ਅਜ਼ਾਦ ਉਮੀਦਾਰਵਾਰ ਕਿਸਾਨ ਬਿਲਾਂ ਦਾ ਵਿਰੋਧੀ ਸੀ ਤੇ ਇਸ ਮੁੱਦੇ ਨੂੰ ਉਸ ਨੇ ਚੌਣਾ ਦੌਰਾਨ ਚੁੱਕਿਆ ਸੀ। ਇਹ ਵੀ ਦਿਲਚਸਪ ਹੈ ਕਿ ਬੀਜੇਪੀ ਦੇ ਸਾਬਕਾ ਮੰਤਰੀ ਨੂੰ ਸਿਰਫ 11 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ, ਪਰ ਹਾਰ ਤਾਂ ਹਾਰ ਹੀ ਹੁੰਦੀ ਹੈ।