ਹਾਂਗਕਾਂਗ, (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਨਾਰਥ ਪੁਆਇੰਟ ਇਲਾਕੇ ਵਿਚ ਸਥਿਤ ਇਤਿਹਾਸਕ ਰਾਇਲ ਥੀਏਟਰ ਨੂੰ ਕਰੀਬ 4 ਸਾਲ ਦੀ ਜੱਦੋ-ਜਹਿਦ ਤੋਂ ਬਾਅਦ ਅੱਜ 4.77 ਅਰਬ ਹਾਂਗਕਾਂਗ ਡਾਲਰ ਵਿਚ ਨਿਲਾਮ ਕਰ ਦਿੱਤਾ ਗਿਆ | ਉਪਰੋਕਤ ਰਕਮ 2018 ਵਿਚ ਥੀਏਟਰ ਦੀ ਤੈਅਸ਼ੁਦਾ ਰਕਮ ਤੋਂ 53 ਫ਼ੀਸਦੀ ਜ਼ਿਆਦਾ ਹੈ | 300 ਸੀਟਾਂ ਵਾਲਾ ਇਹ ਥੀਏਟਰ ਅਤੇ ਰਿਹਾਇਸ਼ੀ ਪ੍ਰੋਜੈਕਟ 1959 ਵਿਚ ਮੁਕੰਮਲ ਕੀਤਾ ਗਿਆ ਸੀ ਅਤੇ 70 ਸਾਲਾਂ ਦੀ ਇਤਿਹਾਸਕ ਪਹਿਲੀ ਸ਼੍ਰੇਣੀ ਦੀ ਇਹ ਇਮਾਰਤ ਹਮੇਸ਼ਾ ਵਿਸ਼ਵ ਨੂੰ ਆਕਰਸ਼ਿਤ ਕਰਦੀ ਰਹੀ ਹੈ | ਨਿਲਾਮੀ ਲੈਣ ਵਾਲੀ ਨਿਊ ਵਰਲਡ ਡਿਵੈੱਲਪਮੈਂਟ ਵਲੋਂ ਥੀਏਟਰ ਦੀਆਂ ਇਤਿਹਾਸਕ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਗਿਆ | ਯਾਦ ਰਹੇ 1300 ਸੀਟਾਂ ਵਾਲੇ ਇਸ ਸਿਨਮੇ ਵਿਚ ਆਖਰੀ ਫਿਲਮ 1997 ਵਿਚ ਦਿਖਾਈ ਗਈ ਸੀ।