ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਐਤਵਾਰ ਤੋਂ ਹਾਂਗਕਾਂਗ ਵਿਚ ਫਿਰ ਲੋਕਲ ਕਰੋਨਾਂ ਦੇ ਕੇਸ ਹੋਣ ਤੋ ਬਾਅਦ ਇਕ ਵਾਰ ਫਿਰ ਇਸ ਮਹਾਂਮਾਰੀ ਦੇ ਵੱਧਣ ਦਾ ਡਰ ਪੈਦਾ ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਕੱਲ ਵੀ 3 ਲੋਕਲ ਕੇਸ ਸਾਹਮਣੇ ਸਨ ਤੇ ਅੱਜ ਵੀ ਕੁਝ ਛੱਕੀ ਕੇਸ ਸਾਹਮਣੇ ਆਏ ਹਨ ਜਿਨਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਅੱਜ ਕਈ ਵਿਦਿਅਦਕ ਅਦਾਰੇ ਕਰੋਨਾ ਫੈਲਣ ਦੇ ਡਰੋ ਬੰਦ ਕਰ ਦਿਤੇ ਗਏ। ਇਨਾਂ ਵਿਚ ਵਾਨਚਾਰੀ ਸਥਿਤ ਅਕਾਡਮੀ ਆਫ ਪ੍ਰਫਾਮਿੰਗ ਆਰਟ ਵਿਚਲੇ ਵਿਦਿਆਰਥੀਆਂ ਨੂੰ ਇਮਾਰਤ ਖਾਲੀ ਕਾਰਨ ਲਈ ਕਿਹਾ, ਕਰਨ ਇਹ ਦੱਸਿਆ ਗਿਆ ਕਿ ਇਸ ਅਦਾਰੇ ਦਾ ਇਕ ਵਿਦਿਆਰਥੀ ਕੋਰਨਾ ਪੀੜਤ ਪਾਇਆ ਗਿਆ ਹੈ। ਇਸੇ ਤਰਾਂ ਵੌਗ ਤਾਈ ਸਿੰਨ ਸੈਕਡਰੀ ਨੂੰ ਬੰਦ ਕਰਨਾ ਪਿਆ, ਇਥੇ ਵੀ ਇਕ ਬੱਚਾ ਕਰੋਨਾ ਪੀੜਤ ਹੈ। ਸੀ ਸੀ ਸੀ ਰੋਟਰੀ ਸੈਕਡਰੀ ਸਕੂਲ ਦੇ ਇਕ ਵਿਦਿਆਰਥੀ ਦੇ ਮਾਪਿਆ ਨੂੰ ਕਰੋਨਾ ਹੋਣ ਤੋਂ ਬਾਅਦ ਇਹ ਸਕੂਲ ਵੀ ਬੰਦ ਕਰ ਦਿਤਾ ਗਿਆ।ਸੁਗ ਸੂਈ ਦੇ ਇਕ ਪ੍ਰਮਾਇਮਰੀ ਸਕੂਲ਼ ਦੀ ਕਹਾਣੀ ਵੀ ਇਹੋ ਜਿਹੀ ਹੈ। ਇਥੇ ਪੜਾਉਦਾ ਇੱਕ ਅਧਿਆਪਕ ਕਰੋਨਾ ਦੀ ਮਾਰ ਹੇਠ ਆ ਗਿਆ ਹੈ।ਯੁਲੋਗ ਸਥਿਤ ਇਕ ਸਕੂਲ ਦੇ ਵੀ ਐਲਾਨ ਕੀਤਾ ਹੈ ਕਿ ਇਸ ਦੇ ਇਕ ਅਧਿਆਪਕ ਦੇ ਪਰਿਵਾਰ ਮੈਬਰ ਨੂੰ ਕਰੋਨਾ ਹੋ ਗਿਆ ਹੈ। ਸਿਹਤ ਵਿਭਾਗ ਦੀ ਵੈਬਸਾਈਟ ਅਨੁਸਾਰ ਕੱਲ ਬਾਅਦ ਦੁਪਿਹਰ 4 ਵਜੇ ਤੱਕ ਹਾਂਗਕਾਂਗ ਵਿਚ ਕਰੋਨਾ ਕੇਸਾਂ ਦੀ ਗਿਣਤੀ 1286 ਸੀ ਜਿਨਾਂ ਵਿਚੋ 1157 ਪੀੜਤ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ । 111 ਵਿਅਕਤੀ ਇਸ ਸਮੇਂ ਇਲਾਜ਼ ਅਧੀਨ ਹਨ ਜਿਨਾਂ ਵਿਚੋ ਇਕ ਦੀ ਹਾਲਤ ਗਭੀਰ ਬਣੀ ਹੋਈ ਹੈ।ਸਰਕਾਰ ਪੱਖੀ ਇਕ ਲੈਜੀਕੋ ਮੈਬਰ ਯਾਨ ਚੈਨ ਨੇ ਸਰਕਾਰ ਨੂੰ ਸੁਆਲ ਕੀਤਾ ਹੈ ਕਿ ਅਜਿਹੇ ਹਲਾਤਾਂ ਵਿਚ, ਕੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆ ਨਹੀਂ ਕਰ ਦੇਣੀਆਂ ਚਾਹੀਦੀਆਂ ਤਾਂ ਕਿ ਕਰੋਨਾ ਫੈਲਣ ਤੋ ਬਚਾ ਹੋ ਸਕੇ?