ਹਾਂਗਕਾਂਗ(ਪਚਬ): ਇਕ ਪਾਸੇ ਜਦ ਅੱਜ ਓਸ਼ਨ ਪਾਰਕ ਖੋਲ ਦਿਤਾ ਗਿਆ ਤੇ ਡਿਜਨੀ ਲੈਡ ਵੀ ਖੋਲਣ ਦੀ ਤਿਆਰੀ ਹੋ ਰਹੀ ਹੈ ਉਥੇ ਹੀ ਕੋਰਨਾ ਦਾ ਇੱਕ ਲੋਕਲ ਕੇਸ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਇਹ ਕੇਸ ਵੀ ਸ਼ਾਟਿਨ ਦੀ ਉਸੇ ਬਿਲਡਿਗ ਵਿਚ ਹੋਇਆ ਹੈ ਜਿਥੇ ਪਿਛਲੇ ਕਈ ਦਿਨਾਂ ਤੋ ਕੇਸ ਸਾਹਮਣੇ ਆ ਰਹੇ ਹਨ ਤੇ ਇਸ ਬਿਲਡਿੰਗ ਵਿਚ ਰਹਿਣ ਵਾਲੇ ਲੋਕਾਂ ਨੂੰ ਇਕਾਤਵਾਸ਼ ਵੀ ਕੀਤਾ ਗਿਆ ਸੀ। ਇਹ ਅੱਜ ਵਾਲਾ ਨਵਾਂ ਕੇਸ ਦੀ ਪਹਿਲੇ ਕੇਸ ਨਾਲ ਸਬੰਧਤ ਹੈ। ਇਸ ਤਰਾ ਹੁਣ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ 1109 ਹੋ ਗਈ ਹੈ। ਇਸ ਵੀ ਯਾਦ ਰਹੇ ਕਿ ਬੀਤੇ ਕੱਲ ਵਿਚ ਇਸੇ ਬਿਲਡਿੰਗ ਵਿਚ ਇਕ ਕੇਸ ਕਰੋਨਾ ਦਾ ਮਿਲਿਆ ਸੀ।