ਹਾਂਗਕਾਂਗ ਦੀ 20% ਅਬਾਦੀ ਗਰੀਬੀ ਰੇਖਾ ਤੇ ਹੇਠਾਂ

0
479

ਹਾਂਗਕਾਂਗ(ਪਚਬ): ਹਾਂਗਕਾਂਗ ਸਰਕਾਰ ਵੱਲੋ ਜਾਰੀ ਕੀਤੇ ਤਾਜ਼ਾ ਅੰਕੜੇ ਦਸਦੇ ਹਨ ਕਿ ਹਾਂਗਕਾਂਗ ਵਿਚ ਕਰੀਬ 14 ਲੱਖ ਲੋਕ ਗਰੀਬੀ ਰੇਖਾਂ ਤੇ ਹੇਠਾ ਜਿੰਦਗੀ ਬਿਤਾ ਰਹੇ ਹਨ। ਇਹ ਅੰਕੜਾ ਕੁਲ ਅਬਾਦੀ ਦਾ 20% ਬਣਦਾ ਹੈ। ਸਨ 2009 ਵਿਚ ਇਹ ਅੰਕੜਾ 13.8 ਲੱਖ ਸੀ। ਗਰੀਬੀ ਰੇਖਾਂ ਦੇ ਮਾਪਦੰਡ ਅਨੁਸਾਰ 4000 ਡਾਲਰ ਤੋਂ ਘੱਟ ਮਹੀਨੇ ਦੀ ਕਮਾਈ ਕਰਨ ਵਾਲੇ ਨੂੰ ਗਰੀਬੀ ਰੇਖਾਂ ਤੋਂ ਹੇਠਾਂ ਕਿਹਾ ਜਾਦਾ ਹੈ। ਇਹ ਅੰਕੜੇ ਪਿਛਲੇ ਸਾਲਾ ਦੇ ਅਧਾਰ ਤੇ ਹਨ ਜਦ ਕਿ ਇਸ ਸਾਲ ਚੱਲ ਰਹੇ ਮਹੌਲ ਕਾਰਨ ਹੋਰ ਲੋਕਾਂ ਦੇ ਗਰੀਬੀ ਰੇਖਾਂ ਤੇ ਹੇਠਾ ਆਉਣ ਦੀ ਗੱਲ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਲੇਬਰ ਅਤੇ ਵੈਲਫੈਅਰ ਸੈਕਟਰੀ ਨੇ ਇਸ ਸਬੰਧੀ ਕਿਹਾ ਕਿ ਸਰਕਾਰ ਇਨਾਂ ਲੋਕਾਂ ਦੀ ਭਲਾਈ ਲਈ ਕੋਸਿਸ਼ਾ ਕੀਤੀਆਂ ਜਾ ਰਹੀਆਂ ਹਨ। ਉਨਾਂ ਇਹ ਵੀ ਕਿਹਾ ਕਿ ਸਕਕਾਰ ਵੱਲੋ ਦਿਤੀਆਂ ਸਬਸਡਿੀਆ ਇਸ ਅੰਕੜੇ ਤੋ ਬਾਹਰ ਹਨ। ਜੇ ਇਨਾਂ ਦੀ ਜਮਾ ਘਟਾਓ ਕੀਤਾ ਜਾਵੇ ਤਾਂ ਗਰੀਬੀ ਰੇਖਾਂ ਤੇ ਹੇਠਾ ਰਹਿਣ ਵਾਲੇ ਲੋਕਾਂ ਦੀ ਸੰਖਿਆ 9.10 ਲੱਖ ਦੇ ਕਰੀਬ ਹੈ। ਸੈਕਟਰੀ ਅਨੁਸਾਰ ਇਹ ਅੰਕੜਾ ਵੀ ਚਿੰਤਾ ਵਾਲਾ ਹੈ। ਉਨਾਂ ਨੇ ਚੀਨ-ਅਮਰੀਕਾ ਵਿਚ ਵਿਉਪਾਰ ਸਮਝੋਤਾ ਹੋਣ ਬਾਅਦ ਆਰਥਕ ਹਲਾਤਾ ਦੇ ਚੰਗਾ ਹੋਣ ਆਸ ਪ੍ਰਗਟ ਕੀਤੀ।