25 ਮਈ ਤੋਂ ਬਾਅਦ ਖੁੱਲ ਸਕਦੇ ਹਨ ਹਾਂਗਕਾਂਗ ਦੇ ਸਕੂਲ

0
565

ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ ਕੋਰਨਾ ਦਾ ਸਹਿਮ ਘੱਟ ਰਿਹਾ ਹੈ। ਪਿਛਲੇ 2 ਹਫਤੇ ਤੋਂ ਹਾਂਗਕਾਂਗ ਵਿਚ ਕੋਈ ਲੋਕਲ ਕੋਰਨਾ ਕੇਸ ਨਹੀ ਹੋਇਆ। ਇਸ ਤੋ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਕਰੋਨਾ ਰੋਕਣ ਲਈ ਲਾਗੂ ਕੀਤੀ ਸਖਤੀ ਘਟਣ ਦੀ ਆਸ ਕੀਤੀ ਜਾ ਰਹੀ ਹੈ। ਇਸ ਨਰਮੀ ਤਹਿਤ ਸਕੂਲ 25 ਮਈ ਤੋਂ ਬਾਅਦ ਖੁੱਲਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ ਕਿੳਂ ਕਿ ਇਸ ਵੇਲੇ ਡੀ ਐਸ ਡੀ ਦੇ ਪੇਪਰ ਹੋ ਰਹੇ ਹਨ ਤੇ ਮਈ ਦੇ ਤੀਜੇ ਹਫਤੇ ਖਤਮ ਹੋਣਗੇ ਤੇ ਇਸ ਤੋਂ ਇਲਾਵਾ ਹੀ ਸਕੂਲ ਖੁੱਲਣਗੇ। ਪਹਿਲਾਂ ਸੀਨੀਅਰ ਸਕੈਡਰੀ ਸਕੂਲ ਖੁਲਣਗੇ ਤੇ ਇਸ ਤੋਂ ਪ੍ਰਰਾਇਮੀ ਅਤੇ ਹੋਰ ਛੋਟੇ ਬੱਚਿਆਂ ਦੀਆਂ ਕਲਾਸਾਂ ਸੁਰੂ ਹੋਣਗੀਆਂ। ਇਸ ਸਬੰਧੀ ਸਿਖਿਆ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਖੁੱਲਣ ਤੋਂ ਕਰੀਬ 3 ਹਫਤੇ ਪਹਿਲਾਂ ਇਸ ਸਬੰਧੀ ਐਲਾਨ ਕੀਤਾ ਜਾਵੇਗੇ ਜੋ ਕਿ ਇਸ ਹਫਤੇ ਹੋ ਸਕਦਾ ਹੈ। ਯਾਦ ਰਹੇ ਹਾਂਗਕਾਂਗ ਦੇ ਸਕੂਲ ਜਨਵਰੀ ਦੇ ਅਖੀਰ ਤੋਂ ਚੀਨੀ ਛੁੱਟੀਆਂ ਤੋਂ ਬਾਅਦ ਬੰਦ ਹਨ।