ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਭਾਵੇ ਅਜੇ ਵੀ ਕਰੋਨਾ ਦਾ ਕਹਿਰ ਜਾਰੀ ਹੈ ਪਰ ਹਾਂਗਕਾਂਗ ਨੇ ਇਸ ਮਹਾਂਮਾਰੀ ਵਿਰੱਧ ਲੜੀ ਜਾ ਰਹੀ ਲੜਾਈ ਵਿਚ ਇਕ ਅਹਿਮ ਜਿੱਤ ਪ੍ਰਾਪਤ ਕਰ ਲਈ ਹੈ। ਪਿਛਲੇ ਦੋ ਹਫਤੇ ਤੋਂ ਹਾਂਗਕਾਂਗ ਵਿਚ ਕੋਈ ਵੀ ਲੋਕਲ ਕੋਰਨਾ ਕੇਸ ਸਾਹਮਣੇ ਨਹੀ ਆਇਆ। ਮੰਨਿਆ ਜਾਦਾ ਹੈ ਕਿ ਇਸ ਬਿਮਾਰੀ ਦਾ ਇਨਕੂਵੈਸਨ ਪੀਰਡ 14 ਦਿਨ ਦਾ ਹੀ ਹੈ। ਇਹ ਕਹਿ ਸਕਦੇ ਹਾਂ ਕਿ ਹਾਂਗਕਾਂਗ ਇਸ ਕਰੋਨਾ ਮੁਕਤ ਹੋ ਗਿਆ ਹੈ। ਅਜੇ ਵੀ ਇਕ ਡਰ ਬਣਿਆ ਹੋਇਆ ਹੈ ਉਹ ਹੈ ਹਾਂਗਕਾਂਗ ਵਿਚ ਬਾਹਰ ਤੋਂ ਆਉਣ ਵਾਲੇ ਲੋਕ । ਪਿਛਲੇ 2 ਹਫਤੇ ਦੌਰਾਨ ਕੁਲ 14 ਕੋਰਨਾ ਕੇਸ ਬਾਹਰ ਤੋਂ ਆਏ ਲੋਕ ਹੀ ਲੈ ਕੇ ਆਏ ਹਨ। ਇਸ ਲਈ ਜਦ ਬਾਰਡਰ ਖੋਲਣ ਦੀ ਗੱਲ ਆਵੇਗੀ ਤਾਂ ਕਰੋਨਾ ਦਾ ਸਹਿਮ ਫਿਰ ਬਣ ਸਕਦਾ ਹੈ, ਖਾਸ ਕਰਕੇ ਜਦ ਚੀਨ ਤੋਂ ਆਉਣ/ਜਾਣ ਵਾਲੇ ਲੋਕ ਜੋ 7 ਮਈ ਤੋਂ ਆ ਸਕਣਗੇ। ਇਨਾਂ ਲਈ 14 ਦਿਨ ਦੇਤਾਂਵਾਸ਼ ਵਾਲਾ ਨਿਯਮ ਵੀ ਲਾਗੂ ਨਹੀਂ ਹੋਵੇਗੇ।
ਹੁਣ ਜਦ ਕਿ ਹਾਂਗਕਾਂਗ ਵਿਚ ਕਰੋਨਾ ਦਾ ਸਹਿਮ ਬਹੁਤ ਘੱਟ ਗਿਆ ਹੈ ਤਾਂ 7 ਮਈ ਤੋਂ ਰੈਸਟੋਰੈਟਾਂ ਸਮੇਤ ਹੋਰ ਕਾਰੋਬਾਰਾਂ ਤੇ ਲੱਗੀਆਂ ਪਾਬੰਦੀਆਂ ਵਿਚ ਢਿੱਲ ਦਿਤੇ ਜਾਣ ਦੀ ਸਭਾਵਨਾ ਹੈ।