ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਸਹਿਮ ਫੈਲਾ ਰਹੇ ਕੋਰੋਨਾ ਵਾਇਰਸ ਨੇ ਹਾਂਗਕਾਂਗ ਵਿਚ ਇੱਕ ਹੋਰ ਜਾਨ ਲੈ ਲਈ ਹੈ।ਸਿਹਤ ਵਿਭਾਗ ਅਨੁਸਾਰ ਮਰਨ ਵਾਲਾ 80 ਸਾਲਾ ਵਿਅਕਤੀ ਨਾਰਥ ਪੁਇਟ ਵਿਚ ਰਹਿਣ ਵਾਲਾ ਸੀ।ਇਹ ਵਿਅਕਤੀ ਉਸੇ ਬੋਧੀ ਮੰਦਰ ਵਾਲੀ ਇਮਾਰਤ ਵਿਚ ਰਹਿਦਾ ਸੀ ਜਿਥੋ ਕਈ ਲੋਕਾਂ ਨੂੰ ਇਹ ਬਿਾਮਰੀ ਲੱਗੀ ਹੈ। ਇਸੇ ਦੌਰਾਨ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ 131 ਹੋ ਗਈ ਹੈ ਜਦ ਕਿ 75 ਵਿਅਕਤੀ ਇਸ ਬਿਮਾਰੀ ਤੋ ਛੁਟਕਾਰਾ ਪਾ ਕੇ ਤੰਦਰੁਸਤ ਹੋ ਚੁਕੇ ਹਨ। ਇਸੇ ਦੌਰਾਨ ਇੱਕ 17 ਮਹੀਨੇ ਦੇ ਬੱਚੇ ਦੇ ਕਰੋਨਾ ਤੋ ਪੀੜਤ ਹੋਣ ਦੀ ਪੁਸਟੀ ਵੀ ਸਿਹਤ ਵਿਭਾਗ ਨੇ ਕੀਤੀ ਹੈ, ਯਾਦ ਰਹੇ ਬੱਚੇ ਦੇ ਮਾਤਾ ਪਿਤਾ ਪਹਿਲਾ ਹੀ ਕੋਰੋਨਾ ਪੀੜਤ ਐਲਾਨੇ ਜਾ ਚੁਕੇ ਹਨ।