ਸਾਹਿਬ ਸ੍ਰੀ ਗੁਰੂ ਗੋਬੰਦ ਸਿੰਘ ਜੀ ਐਜੂਕੇਸ਼ਨ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਵਜ਼ੀਫੇ ਵੰਡੇ ਗਏ

0
637

ਹਾਂਗਕਾਂਗ(ਪਚਬ): (ਜੰਗ ਬਹਾਦਰ ਸਿੰਘ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਹਾਂਗਕਾਂਗ ਵਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀਆਂ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ 10 ਹਜ਼ਾਰ ਹਾਂਗਕਾਂਗ ਡਾਲਰ (ਹਰੇਕ) ਦੇ ਵਜ਼ੀਫ਼ਿਆਂ ਦੀ ਵੰਡ ਕੀਤੀ ਗਈ | ਟਰੱਸਟ ਦੇ ਸਕੱਤਰ ਗੁਰਬੀਰ ਸਿੰਘ ਬਤਰਾਂ ਨੇ ਸੰਬੋਧਨ ਦੌਰਾਨ ਦੱਸਿਆ ਕਿ ਟਰੱਸਟ ਵਲੋਂ ਸਾਲਾਂ ਵਿਚ ਕਰੀਬ 112 ਵਿਦਿਆਰਥੀਆਂ ਨੂੰ ਉੱਚ ਵਿਦਿਆ ਲਈ ਉਤਸ਼ਾਹਿਤ ਕਰਨ ਦੇ ਮਕਸਦ ਤਹਿਤ ਇਹ ਵਜ਼ੀਫ਼ਾ ਰਾਸ਼ੀ ਦਿੱਤੀ ਜਾ ਚੁੱਕੀ ਹੈ | ਟਰੱਸਟ ਦੀ ਮਨਸ਼ਾ ਹੈ ਕਿ ਵੱਧ ਤੋਂ ਵੱਧ ਪੰਜਾਬੀ ਭਾਈਚਾਰੇ ਦੇ ਵਿਦਿਆਰਥੀ ਵਿੱਦਿਆ ਰਾਹੀਂ ਉੱਚੇ ਮੁਕਾਮ ਹਾਸਲ ਕਰ ਕੇ ਆਪਣੀ ਕੌਮ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ | ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡਣ ਮੌਕੇ ਹੈੱਡ ਗ੍ਰੰਥੀ ਖ਼ਾਲਸਾ ਦੀਵਾਨ ਟਰੱਸਟ ਦੇ ਉੱਚ ਅਧਿਕਾਰੀ, ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਪੰਜਾਬੀ ਭਾਈਚਾਰੇ ਦੀਆਂ ਅਜ਼ੀਮ ਸ਼ਖ਼ਸੀਅਤਾਂ ਮੰਚ ‘ਤੇ ਮੌਜੂਦ ਸਨ |  .