ਹਾਂਗਕਾਂਗ ਦੀ ਪਹਿਲੀ ਦਸਤਾਰਧਾਰੀ ਜੇਲ ਕਰਮੀ ਬੀਬੀ ਦਾ ਗੁਰੂ ਘਰ ਵਿਖੇ ਸਨਮਾਨ

0
573

ਹਾਂਗਕਾਂਗ(ਪਚਬ): ਹਾਂਗਕਾਂਗ ਦੀ ਪਹਿਲੀ ਦਸਤਾਰਧਾਰੀ ਬੀਬੀ ਸੁਖਦੀਪ ਕੌਰ, ਜਿਸ ਨੇ ਹਾਲ ਵਿਚ ਹੀ ਜੇਲ ਵਿਭਾਗ ਵਿਚ ਜੁਾਇਨ ਕੀਤਾ ਹੈ, ਦੀ ਚਰਚਾ ਹਾਂਗਕਾਂਗ ਸਮੇਤ ਪੂਰੀ ਦੁਨੀਆਂ ਨੇ ਮੀਡੀਏ ਵਿਚ ਹੈ। ਇਸ ਤਹਿਤ ਬਹੁਤ ਸਾਰੇ ਲੋਕੀ ਉਨਾਂ ਦੀ ਮਿਸਾਲ ਦੇ ਕੇ ਬੱਚੀਆਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਹਨ। ਇਸੇ ਸਬੰਧੀ ਵਿਚ ਬੀਤੇ ਐਤਵਾਰ ਨੂੰ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਉਨਾਂ ਨੂੰ ਬੁਲਾ ਕੇ ਉਨਾਂ ਦਾ ਸਨਮਾਨ ਕੀਤਾ ਗਿਆ।ਇਸ ਸਮੇ ਬੋਲਦਿਆ ਸਕੱਤਰ ਭਾਈ ਜਸਕਰਨ ਸਿੰਘ ਵਾਦਰ ਕੇ ਦੱਸਿਆ ਕਿ ਭਾਈ ਗੁਰਦੇਵ ਸਿੰਘ ਗਾਲਿਬ ਤੇ ਭਾਈ ਗੁਰਚਰਨ ਸਿੰਘ ਗਾਲਿਬ ਭਾਰਵਾਂ ਦੀ ਕੋਸ਼ਿਸਾਂ ਸਕਦਾ ਜੇਲ ਵਿਭਾਗ ਵਿਚ ਬੀਬੀਆਂ ਹੁਣ ਦਸਤਾਰ ਸਜਾ ਕੇ ਨੌਕਰੀ ਕੀਤੀ ਜਾ ਸਕਦੀ ਹੈ ਤੇ ਜੋ ਕਿ ਪਹਿਲਾ ਅਜਿਹਾ ਨਹੀ ਸੀ। ਉਨਾਂ ਅਨੁਸਾਰ ਇਸ ਤੋ ਪਹਿਲਾ 1984 ਵਿਚ ਵੀ 2 ਪੰਜਾਬੀ ਬੀਬੀਆਂ ਨੇ ਜੇਲ ਵਿਭਾਗ ਵਿਚ ਨੌਕਰੀ ਸੁਰੂ ਕੀਤੀ ਸੀ ਪਰ ਉਸ ਸਮੇ ਦੇ ਨਿਯਮਾਂ ਅਨੁਸਾਰ ਉਨਾਂ ਨੁੰ ਟੋਪੀ ਪਾਉਣੀ ਪਈ ਸੀ। ਬੀਬਾ ਸੁਖਦੀਪ ਕੌਰ ਨੂੰ ਸਨਮਾਨ ਕਰਨ ਸਮੇਂ ਹਾਜਰ ਸੱਜਣਾਂ ਵਿਚ ਗੁਰੂ ਘਰ ਦੇ ਮੱਖ ਗੰ੍ਰਥੀ ਗਿਆਨੀ ਦਲਜੀਤ ਸਿੰਘ, ਭਾਈ ਗੁਰਦੇਵ ਸਿੰਘ ਗਾਲਿਬ, ਬੋਰਡ ਮੈਬਰ ਭਾਈ ਅਵਤਾਰ ਸਿੰਘ ਪਟਿਆਲਾ, ਖਜਾਨਚੀ ਬਾਈ ਮੁਖਤਾਰ ਸਿੰਘ, ਮੀਤ ਪ੍ਰਧਾਨ ਭਾਈ ਜੁਗਰਾਜ ਸਿੰਘ ਅਤੇ ਬੋਲਦਿਆ ਸਕੱਤਰ ਭਾਈ ਜਸਕਰਨ ਸਿੰਘ ਵਾਦਰ ਹਾਜਰ ਸਨ।