‘ਰੇਸ਼ੀਅਲ ਇੰਟੀਗ੍ਰੇਸ਼ਨ ਐਜੂਕੇਸ਼ਨ ਐਾਡ ਵੈੱਲਫ਼ੇਅਰ’ ਐਸੋਸੀਏਸ਼ਨ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਸਮੱਗਰੀ ਦੀ ਵੰਡ

0
704

ਹਾਂਗਕਾਂਗ, 1 ਮਾਰਚ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਘੱਟ ਗਿਣਤੀ ਭਾਈਚਾਰੇ ਅਤੇ ਬਜ਼ੁਰਗਾਂ ਦੀ ਭਲਾਈ ਲਈ ਕਾਰਜਸ਼ੀਲ ਸੰਸਥਾ ‘ਰੇਸ਼ੀਅਲ ਇੰਟੀਗ੍ਰੇਸ਼ਨ ਐਜੂਕੇਸ਼ਨ ਐਾਡ ਵੈੱਲਫ਼ੇਅਰ’ ਐਸੋਸੀਏਸ਼ਨ ਅਤੇ ਐੱਮਪਥੀ ਫ਼ਾਊਾਡੇਸ਼ਨ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਸਹਿਯੋਗ ਨਾਲ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਫੇਸ ਮਾਸਕ ਟੋਇਲਟ ਟਿਸ਼ੂ, ਬਲੀਚ ਅਤੇ ਐਲਕੋਹਲ ਸੈਨੇਟਾਈਜ਼ਰ ਦੀ ਵੰਡ ਕੀਤੀ ਗਈ | ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸੁਰੱਖਿਆ ਸਮੱਗਰੀ ਦੀ ਘਾਟ ਕਾਰਨ ਲੋੜਵੰਦਾਂ ਦੀ ਮਦਦ ਲਈ ਪੰਜਾਬੀ ਭਾਈਚਾਰੇ ਦੀਆਂ ਸੰਸਥਾਵਾਂ ਵਲੋਂ ਹਾਂਗਕਾਂਗ ਵਿਚ ਅਜਿਹੇ ਸੇਵਾ ਕਾਰਜ ਆਰੰਭੇ ਗਏ ਹਨ | ਸੁਰੱਖਿਆ ਸਮੱਗਰੀ ਵੰਡਣ ਦੀ ਸ਼ੁਰੂਆਤ ਅਰਦਾਸ ਉਪਰੰਤ ਕੀਤੀ ਗਈ | ਇਸ ਮੌਕੇ ਭਾਰੀ ਭੀੜ ਨੂੰ ਕੰਟਰੋਲ ਕਰਨ ਵਿਚ ਹਾਂਗਕਾਂਗ ਰੋਡ ਸੇਫ਼ਟੀ ਪੈਟਰੋਲ ਡਿਪਾਰਟਮੈਂਟ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਵਾਨਚਾਈ ਵਿਖੇ ਸ਼ੁਰੂ ਕੀਤੇ ਗਏ ਇਸ ਸੇਵਾ ਕਾਰਜ ਵਿਚ ਬਲਜਿੰਦਰ ਸਿੰਘ ਪੱਟੀ ਫਾਊਾਡਰ ਐਾਡ ਡਾਇਰੈਕਟਰ, ਹਰਦੀਪ ਕੌਰ, ਬਲਜੀਤ ਸਿੰਘ ਆਡੀਟਰ ਖ਼ਾਲਸਾ ਦੀਵਾਨ, ਸ਼ਰਨਜੀਤ ਸਿੰਘ, ਨੀਨਾ ਪੁਸ਼ਕਰਨਾ, ਪ੍ਰਭਦਿਆਲ ਸਿੰਘ, ਚਾਰਲਸ ਚੈਨ, ਪੀਟਰ ਯੂੰਗ, ਮਿ. ਫੁੰਗ, ਮਿ. ਐਲਨ ਵਾਂਗ, ਸੁਖਬੀਰ ਸਿੰਘ ਤੇ ਮਨਜੀਤ ਸਿੰਘ ਸਮੇਤ ਪੰਜਾਬੀ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |