ਵੁਹਾਨ – ਚੀਨ ਵਿਚ ਕੋਰੋਨਾਵਾਇਰਸ ਨੇ ਹੁਣ ਤੱਕ ਹਜ਼ਾਰਾਂ ਜ਼ਿੰਦਗੀਆਂ ਦੀ ਜਾਨ ਲਈ ਹੈ। ਇਸ ਨੂੰ ਰੋਕਣ ਲਈ ਕੋਈ ਦਵਾਈ ਜਾਂ ਯਤਨ ਨਹੀਂ ਮਿਲ ਰਿਹਾ ਤਾਂ ਉਥੇ ਇਹ ਆਪਣੀਆਂ ਜਡ਼੍ਹਾਂ ਨੂੰ ਫੈਲਾਉਂਦਾ ਦਾ ਰਿਹਾ ਹੈ। ਇਸ ਮਨੁੱਖੀ ਆਪਦਾ ਦੇ ਕਈ ਦਿਲ ਦਹਿਲਾਉਣ ਵਾਲੇ ਦਿ੍ਰਸ਼ ਸਾਹਮਣੇ ਆ ਰਹੇ ਹਨ। ਆਪਣੇ ਹਸਪਤਾਲ ਵਿਚ ਦਮ ਤੋਡ਼ ਰਹੇ ਹਨ ਪਰ ਪਰਿਵਾਰਾਂ ਦੇ ਨਾਲ ਇਹ ਸੰਕਟ ਹੈ ਕਿ ਉਹ ਉਨ੍ਹਾਂ ਨੂੰ ਦੇਖ ਤੱਕ ਨਹੀਂ ਪਾ ਰਹੇ। ਵਾਇਰਸ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਦੇਹਾਂ ਨਹੀਂ ਸੌਪੀਆਂ ਜਾ ਰਹੀਆਂ। ਪ੍ਰਸ਼ਾਸਨ ਦੇਹਾਂ ਦਾ ਖੁਦ ਸਸਕਾਰ ਕਰ ਰਿਹਾ ਹੈ ਅਤੇ ਸਿਰਫ ਉਨ੍ਹਾਂ ਦੀ ਰਾਖ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ।
ਵਾਇਰਸ ਦੇ ਕੇਂਦਰ ਵੁਹਾਨ ਵਿਚ ਵੁਚਾਂਗ ਹਸਪਤਾਲ ਦੇ ਪ੍ਰੈਜ਼ੀਡੈਂਟ ਡਾਕਟਰ ਲਿਓ ਝੀਮਿੰਗ ਦੀ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ ਪਰ ਉਨ੍ਹਾਂ ਦੇ ਪਰਿਵਾਰ ਸਾਹਮਣੇ ਇਹ ਸਥਿਤੀ ਅਜਿਹੀ ਸੀ ਕਿ ਉਹ ਉਨ੍ਹਾਂ ਦੀ ਦੇਹ ਤੱਕ ਨਾ ਦੇਖ ਪਾਏ। ਦੱਸ ਦਈਏ ਕਿ ਕੋਰੋਨਾਵਾਇਰਸ ਰੋਗ ਇਕ ਤੋਂ ਦੂਜੇ ਵਿਅਕਤੀ ਵਿਚ ਫੈਲ ਰਿਹਾ ਹੈ।
ਝੀਮਿੰਗ ਨੂੰ ਹਸਪਤਾਲ ਤੋਂ ਸਸਕਾਰ ਤੱਕ ਲਿਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਬਲਕਿ ਹਸਪਤਾਲ ਦੇ ਕਰਮਚਾਰੀ ਵੀ ਉਨ੍ਹਾਂ ਨੂੰ ਅਲਵਿਦਾ ਆਖਦੇ ਹੋਏ ਰੋ ਰਹੇ ਹਨ। ਬੰਦ ਗੱਡੀ ਵਿਚ ਉਨ੍ਹਾਂ ਦੀ ਲਾਸ਼ ਹਸਪਤਾਲ ਤੋਂ ਨਿਕਲਦੀ ਹੈ ਅਤੇ ਉਨ੍ਹਾਂ ਦੀ ਪਤਨੀ ਕਾਰ ਦੇ ਪਿੱਛੇ ਦੌਡ਼ਦੀ ਹੈ, ਉਨ੍ਹਾਂ ਰੋਕਿਆ ਜਾ ਰਿਹਾ ਹੈ ਕਿਉਂਕਿ ਉਹ ਲਾਸ਼ ਦੇ ਸੰਪਰਕ ਵਿਚ ਆਉਂਦੀ ਤਾਂ ਉਨ੍ਹਾਂ ਨੂੰ ਵੀ ਕੋਰੋਨਾਵਾਇਰਸ ਹੋਣ ਦਾ ਸ਼ੱਕ ਹੋ ਜਾਂਦਾ। ਆਖਰੀ ਸਮੇਂ ਵਿਚ ਆਪਣੇ ਪਤੀ ਦਾ ਉਹ ਚਿਹਰਾ ਤੱਕ ਨਹੀਂ ਦੇਖ ਪਾਈ ਅਤੇ ਉਨ੍ਹਾਂ ਦੀ ਇਸ ਮਜ਼ਬੂਰੀ ਨੇ ਉਥੇ ਮੌਜੂਦ ਸਾਰੇ ਲੋਕਾਂ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ। ਝੀਮਿੰਗ ਮੰਨੇ-ਪ੍ਰਮੰਨੇ ਨਿਊਰਲਾਜਿਸਟ ਸਨ। ਅਧਿਕਾਰਕ ਅੰਕਡ਼ਿਆਂ ਮੁਤਾਬਕ, ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 6 ਮੈਡੀਕਲ ਸਟਾਫ ਦੀ ਮੌਤ ਹੋ ਚੁੱਕੀ ਹੈ ਅਤੇ 1,716 ਕਰਮੀ ਇਸ ਤੋਂ ਪੀਡ਼ਤ ਹਨ। ਸ਼ੁਰੂਆਤ ਵਿਚ ਇਸ ਖਬਰ ਨੂੰ ਚੀਨ ਵਿਚ ਦਬਾਉਣ ਦੀ ਵੀ ਕੋਸ਼ਿਸ਼ ਹੋਈ ਸੀ। ਆਖਿਆ ਗਿਆ ਸੀ ਕਿ ਡਾਇਰੈਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।