10 ਲੱਖ ਦਾ ਵਿਰੋਧ ਪ੍ਰਦਰਸ਼ਨ, 400 ਫੜੇ, ਕਈ ਥਾਂਈ ਅੱਗਜਨੀ, ਨਵਾਂ ਸਾਲ ਮੁਬਾਰਕ!!

0
470

ਹਾਂਗਕਾਂਗ:(ਪਚਬ): ਹਾਂਗਕਾਂਗ ਵਿਚ ਨਵੇਂ ਦੀ ਸੁਰੂਆਤ ਇੱਕ ਵੱਡੇ ਵਿਰੋਧ ਪ੍ਰਦਰਸ਼ਨ ਨਾਲ ਹੋਈ ਜਿੱਸ ਵਿਚ ਪ੍ਰਬੰਧਕਾਂ ਅਨੁਸਾਰ 10 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਜਦ ਕਿ ਪੁਲੀਸ ਇਹ ਗਿਣਤੀ 60 ਹਜਾਰ ਦੱਸ ਰਹੀ ਹੈ। ਵਿਕਟੋਰੀਆਂ ਪਾਰਕ ਤੋਂ ਬਾਅਦ ਦੁਪਿਹਰ ਸੁਰੂ ਹੋਇਆ ਇਹ ਪ੍ਰਦਰਸ਼ਨ ਵਾਨਚਾਈ ਤੱਕ ਪਹੁਚਦਿਆ ਹਿੰਸਕ ਹੋ ਗਿਆ। ਇਸ ਦੌਰਾਨ ਐਚ ਐਸ ਬੀ ਸੀ ਬੈਕ ਦੀਆਂ ਬਰਾਚਾਂ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਏ ਟੀ ਐਮ ਮਸੀਨਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ। ਇਸ ਤੇ ਪੁਲੀਸ ਨੇ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਐੈਨਾਲ ਕਰਦਿਆਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ। ਇਸ ਤੋ ਭੜਕੇ ਕਈ ਵਿਖਾਵਾਕਾਰੀਆ ਨੇ ਸੜਕਾਂ ਤੇ ਰੋਕਾਂ ਲਾਉਣੀਆਂ ਸੁਰੂ ਕਰ ਦਿਤੀਆਂ ਤੇ ਪੁਲੀਸ ਨੇ ਅੱਥਰੂ ਗੈਸ ਸਮੇਤ ਹੋਰ ਕਈ ਤਰਾਂ ਦੇ ਬਲ ਦੀ ਵਰਤੋਂ ਕੀਤੀ। ਅੱਧੀ ਰਾਤ ਤੋ ਬਾਅਦ ਤੱਕ ਚੱਲੇ ਇਸ ਘਮਸ਼ਾਨ ਦੌਰਾਨ ਪੁਲੀਸ ਨੇ 400 ਤੋ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਿਨਾਂ ਵਿਚੋ ਬਹੁਤੇ ਸੋਗੋ ਸਟੋਰ ਦੇ ਨੇੜੈ ਤੋਂ ਫੜੈ।ਜਿਥੇ ਸਰਕਾਰ ਅਤੇ ਪੁਲੀਸ ਨੇ ਹਿੰਸਾ ਦੀ ਨਿਂਦਾ ਕੀਤੀ ਹੈ ਉਥੈ ਹੀ ਪ੍ਰਬੰਧਕ ਪੁਲੀਸ ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ ਵਿਖਾਵੇ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਖਤਮ ਕਰਕੇ ਹਿੰਸਾਂ ਨੂੰ ਹਵਾ ਦਿੱਤੀ।
ਇਸ ਤੋ ਪਹਿਲਾਂ 31 ਦਸੰਬਰ ਦੀ ਰਾਤ ਨੂੰ ਵੀ ਕਈ ਥਾਵਾਂ ਤੇ ਲੋਕਾਂ ਨੇ ਨਾਹਰੇਬਾਜ਼ੀ ਦੌਰਾਨ ਨਵੇਂ ਸਾਲ ਦਾ ਸੁਅਗਤ ਕੀਤਾ ਤੇ ਪੁਲੀਸ ਨੇ ਅੱਥਰੂ ਗੈਸ ਨਾਲ। ਯਾਦ ਰਹੇ ਜੂਨ 2019 ਤੋਂ ਹਵਾਲਗੀ ਬਿੱਲ ਵਿਰੁੱਧ ਸੁਰੂ ਹੋਏ ਅਦੋਨਲ ਦੌਰਾਨ 7000 ਦੇ ਕਰੀਬ ਲੋਕਾਂ ਨੂੰ ਗਿਰਫਤਾਰ ਕੀਤਾ ਜਾ ਚੱਕਾ ਹੈ ਤੇ 500 ਦੇ ਕਰੀਬ ਪੁਲੀਸ ਕਰਮੀ ਜ਼ਖਮੀ ਹੋਏ ਹਨ।