***** ਇੱਕ ਸਮਾਂ ਸੀ ਜਦੋਂ ਮੀਡੀਆ ਸਮਾਜ ਦਾ ਸ਼ੀਸ਼ਾ ਹੁੰਦਾ ਸੀ ****
ਮੀਡੀਆ ਸ਼ਬਦ ਮੀਡੀਅਮ ਤੋਂ ਹੋਂਦ ਚ ਆਇਆ ਸੀ, …………. ਮੀਡੀਅਮ ਦਾ ਮਤਲੱਬ ਹੁੰਦਾ ਵਿਚਕਾਰਲਾ ਤੇ ਵਿਚਕਾਰਲੇ ਦਾ ਕੰਮ ਹੁੰਦਾ ਇਧਰ ਦੀ ਗੱਲ ਉਧਰ ਤੇ ਉਧਰ ਦੀ ਗੱਲ ਇਧਰ ਲੈ ਕੇ ਆਉਣੀ,…………….. ਪਹਿਲੀਆਂ ਚ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਆਇਆ, ਜੋ ਵੀ ਮੀਡੀਏ ਦੇ ਸਾਧਨ ਸੀ, ਲੋਕ ਉਹਨਾਂ ਤੇ ਭਰੋਸਾ ਕਰਦੇ ਸੀ, ਉਹ ਕਿਸੇ ਹੱਦ ਤੱਕ ਭਰੋਸੇ ਯੋਗ ਵੀ ਹੁੰਦੇ ਸੀ। ……………………. ਹੁਣ ਹਾਲਾਤ ਇਹ ਬਣੇ ਹੋਏ ਕੁਝ ਤਾਂ ਜਲੂਸ ਵਿਕਾਊ ਮੀਡੀਏ ਨੇ ਕੱਢ ਦਿੱਤਾ,…………. ਕੇਂਦਰ ਸਰਕਾਰ ਹਰ ਸੈਕਟਰ ਫੇਲ ਹੋ ਚੁੱਕੀ ਹੈ, ……….. ਦੇਸ਼ ਚ ਕੋਈ ਮਾਂਹਵਾਰੀ ਫੈਲਣ ਤੇ ਜੰਗੀ ਮਹੌਲ ਲਈ ਰੱਖਿਆ ਰਿਜਰਵ ਰੱਖਿਆ ਪੈਸਾ ਰਿਜਰਵ ਬੈਕ ਆਫ ਇੰਡੀਆ ਚ ਵੀ ਕਢਾ ਚੁੱਕੀ ਹੈ,………… ਭਾਰਤ ਸਰਕਾਰ ਦੀ ਜਾਇਦਾਦ ਏਅਰ ਇੰਡੀਆ ਵਿਕਾਊ ਕੀਤੀ ਹੋਈ ਹੈ, ਭਾਰਤ ਪਟਰੋਲੀਅਮ ਵਿਕਣ ਲਈ ਤਿਆਰ ਹੈ, ਹੋਰ ਵੀ ਕਈ ਕੰਪਨੀਆਂ ਸਰਕਾਰ ਵੇਚਣ ਲਈ ਸੋਚ ਰਹੀ ਹੈ, …………ਸਰਕਾਰ ਕੋਲ ਦੇਸ਼ ਨੂੰ ਚਲਾਉਣ ਪੈਸੇ ਨਹੀਂ,.****ਆਮ ਕਹਾਵਤ ਹੈ ਘਰ ਦਾ ਸਮਾਨ ਚੱਕ ਚੱਕ ਉਦੋਂ ਵੇਚਿਆ ਜਾਂਦਾ ਹੈ ਜਦੋ ਘਰ ਚ ਖਾਣ ਲਈ ਦਾਣੇ ਮੁੱਕ ਜਾਣ, *****ਸਰਕਾਰ ਦੀ ਹਾਲਤ ਵੈਸੀ ਹੈ ……………………. ਪਰ ਦੇਸ਼ ਦਾ 95% ਮੀਡੀਆ ਸਰਕਾਰ ਨੂੰ ਸਥਿਰ ਦਿਖਾ ਰਿਹਾ ਹੈ,…………… ਖਾਸਕਰ। ਇਲਿਕਟ੍ਰੋਨਿਕ ਮੀਡੀਏ ਨੇ ਬਾਹਲੀ ਬੇਸ਼ਰਮੀ ਧਾਰੀ ਹੋਈ ਹੈ। ******* ਆਹ ਰਹਿੰਦ ਖੂੰਹਦ ਸੋਸ਼ਲ ਮੀਡੀਏ ਨੇ ਕੱਢੀ ਹੈ *** ਇਕ ਸਮਾਂ ਹੁੰਦਾ ਸੀ ਲੋਕ ਟੀ ਵੀ ਸਕਰੀਨ ਤੇ ਆਉਣ ਲਈ ਪੈਸੇ ਦਿੰਦੇ ਸੀ *** ਸਕਰੀਨ ਤੇ ਪੁੱਜੀਆਂ ਹੋਈਆਂ ਹਸਤੀਆਂ ਦਿਸਦੀਆਂ ਸੀ ***** ਅੱਜ ਜਣਾ ਖਣਾ ਮਾਇਕ ਕੈਮਰਾ ਚੱਕ ਰਵੀਸ਼ ਕੁਮਾਰ ਬਣਿਆ ਫਿਰਦਾ *** ਪਹਿਲੀਆਂ ਚ ਹੁੰਦਾ ਸੀ ਸਕਰੀਨ ਤੇ ਉਹ ਲੋਕ ਆਉਂਦੇ ਜਿੰਨਾ ਨੇ ਦੇਸ਼ ਲਈ, ਸਮਾਜ ਲਈ ਕੋਈ ਚੰਗਾ ਕੀਤਾ ਹੋਵੇ, ***** ਸੋਸ਼ਲ ਮੀਡੀਏ ਨੇ ਤਾਂ ਸ਼ਰਮ ਹੀ ਲਾ ਦਿੱਤੀ ਹੈ, ਅਜਿਹੇ ਲੋਕਾਂ ਨੂੰ ਪ੍ਰਮੋਟ ਕਰਦੇ ਨੇ, ਜਿੰਨਾ ਸਮਾਜ ਨਾਲ ਕੁਝ ਵੀ ਲੈਣਾ ਨਹੀਂ ਹੁੰਦਾ ……… ਪਿੱਛੇ ਜਿਹੇ ਕਈਆਂ ਨੂੰ ਗਾਇਕ ਬਣਾ ਬਣਾ ਪੇਸ਼ ਕਰੀ ਜਾਂਦੇ ਨੇ, ਜਿਨ੍ਹਾਂ ਨੂੰ ਸੰਗੀਤ ਤੇ ਗਾਉਣ ਦੀ ਏ ਬੀ ਸੀ ਵੀ ਨਹੀਂ ਪਤਾ, ਕਈਆਂ ਮਸੂਮਾਂ ਦਾ ਸ਼ੋਸਣ ਕਰੀ ਜਾਂਦੇ। ********* ਪਿੱਛੇ ਜਿਹੇ ਇਕ ਜੋਨੀ ਬਾਬੇ ਦੀਆਂ ਨੀਲੇ ਵਾਰੇ ਬੇਤੁਕੀਆਂ ਗੱਲਾਂ ਅੱਜ ਦੇ ਯੁੱਗ ਦੇ ਨਵੀਂ ਤਕਨਾਲੋਜੀ ਦੇ ਮਾਇਕ ਕੈਮਰੇ ਲੈ ਯੰਤਰਾਂ ਮੰਤਰਾਂ ਵਾਲੀਆਂ ਪੁਰਾਤਨ ਖਿਆਲੀ ਕਹਾਣੀਆਂ ਨੂੰ ਰਿਕਾਰਡ ਕਰਨ ਦੀ ਹੋੜ ਲੱਗੀ ਹੋਈ ਹੈ ਜੋ ਸਮਾਜ ਲਈ ਲਾਹੇਵੰਦ ਨਹੀਂ ਸਗੋਂ ਅੰਧ ਵਿਸ਼ਵਾਸ਼ ਹੋਰ ਵਧਣਾ, ਜੋ ਸਮਾਜ ਲਈ ਘਾਤਕ ਹੈ, ਪਰ ਅਸੀਂ ਸਮਾਜ ਤੋਂ ਕੀ ਲੈਣਾ ਸਾਡੀ ਸਾਡੀ ਟੀ ਪੀ ਆਰ ਵਧਣੀ ਚਾਹੀਦੀ ਹੈ।
******ਇਕ ਸਮਾਂ ਹੁੰਦਾ ਸੀ ਮੀਡੀਆਂ ਸਮਾਜ ਦੀ ਸ਼ੀਸ਼ਾ, ਸਮਾਜ ਦੀ ਵੱਡੀ ਸੇਵਾ ਗਿਣਿਆ ਸੀ। ਮੀਡੀਆ ਸਮਾਜ ਨੂੰ ਉਸ ਦੇ ਦੁਆਰਾਂ ਪਨਪ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਦਿਖਾਉਂਦਾ ਸੀ, ਜਿਹਨਾਂ ਚ ਫਿਰ ਸੁਧਾਰ ਹੁੰਦਾ ਸੀ, ਅੱਜ ਦਾ ਜਿਆਦਾ ਮੀਡੀਆ ਤਾਂ ਆਪਣੇ ਫਰਜ਼ ਭੁੱਲ ਲੀਡਰਾਂ ਦੀ ਚਾਪਲੂਸੀ ਕਰ ਰਿਹਾ ਹੈ।
ਖੁਦਾ ਨਾ ਖਾਦਸਾ ਦੇਸ਼ ਚ ਐਸਾ ਰੁਝਾਨ ਆ ਜਾਂਦਾ ਹੈ ਸਰਕਾਰਾਂ ਦੇ ਨਾਲ ਦੇ ਮੀਡੀਆ, ਜੋ ਲੋਕਤੰਤਰ ਦਾ ਚੌਥਾ ਥੰਮ ਅਖਵਾਉਂਦਾ ਹੈ ਬਰਾਬਰ ਦਾ ਹਿੱਸੇਦਾਰ ਹੋਵੇਗਾ।
ਧੰਨਵਾਦ
ਜਗਤਾਰ ਢੁੱਡੀਕੇ ਹਾਂਗਕਾਂਗ