ਨਵੇਂ ਕੀਤੇ ਗਏ ਸਰਵੇਖਣ ਮੁਤਾਬਕ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿ਼ੰਦਗੀ ਲੰਬੀ ਹੋਵੇ ਤਾਂ ਤੁਹਾਨੂੰ ਆਪਣੇ ਕੰਮ ਤੋਂ ਕੁੱਝ ਦਿਨਾਂ ਦੀ ਛੁੱਟੀ ਲੈ ਕੇ ਘੁੰਮਣ ਫਿਰਣ ਜਾਣਾ ਚਾਹੀਦਾ ਹੈ। ਇਸ ਸਰਵੇਖਣ ਨੂੰ ਪੂਰਾ ਕਰਨ ਚ ਰਿਸਰਚ ਸੰਸਥਾਵਾਂ ਨੂੰ ਲਗਭਗ 40 ਸਾਲ ਦਾ ਸਮਾਂ ਲੱਗਿਆ ਅਤੇ ਇਸ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਜੋ ਲੋਕ 1 ਸਾਲ ਚ 3 ਹਫਤਿਆਂ ਤੋਂ ਘੱਟ ਛੁੱਟੀ ਲਈ ਉਨ੍ਹਾਂ ਦੀ ਮੌਤ ਦਾ ਖਦਸ਼ਾ ਛੁੱਟੀ ਲੈਣ ਵਾਲਿਆਂ ਦੀ ਤੁਲਨਾ ਚ 3 ਗੁਣਾ ਵੱਧ ਸੀ।
ਤਨਾਅ ਤੋਂ ਛੁੱਟਕਾਰਾ ਪਾਉਣਾ ਹੈ ਤਾਂ ਛੁੱਟੀਆਂ ਜ਼ਰੂਰ ਲਓ
ਫਿਨਲੈਂਡ ਦੀ ਯੂਨੀਵਰਸਿਟੀ ਆਫ ਹੈਲਸਿੰਕੀ ਦੇ ਪ੍ਰੋਫੈਸਰ ਟੀਮੋ ਸਟੈੱ੍ਰਡਬਰਗ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹਾ ਸੋਚਦੇ ਹੋ ਕਿ ਬਿਨ੍ਹਾਂ ਛੁੱਟੀਆਂ ਲਏ ਹਰੇਕ ਸਮੇਂ ਕੀਤੀ ਗਈ ਤੁਹਾਡੀ ਸਖਤ ਮਿਹਨਤ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗੀ ਕਿਉਂਕਿ ਤੁਹਾਡਾ ਜੀਉਣ ਦਾ ਢੰਗ ਵਧੀਆ ਹੈ ਅਤੇ ਤੁਸੀਂ ਆਪਣੀ ਸਿਹਤ ਤੇ ਪੂਰਾ ਧਿਆਨ ਦਿੰਦੇ ਹੋ ਤਾਂ ਤੁਸੀਂ ਗਲਤ ਸੋਚਦੇ ਹੋ। ਸ਼ੋਧਕਾਰਤਾਵਾਂ ਦੀ ਮੰਨੀਏ ਤਾਂ ਜਦ ਗੱਲ ਲੰਬੀ ਜਿ਼ੰਦਗੀ ਅਤੇ ਤਨਾਅ ਤੋਂ ਛੁੱਟਕਾਰਾ ਪਾਉਣ ਦੀ ਆਉਂਦੀ ਹੈ ਤਾਂ ਸਿਰਫ ਵਧੀਆ ਖਾਣਪੀਣ ਅਤੇ ਰੋਜ਼ਾਨਾ ਕਸਰਤ ਹੀ ਕਾਫੀ ਨਹੀਂ ਹੈ। ਇਸ ਲਈ ਕੰਮ ਤੋਂ ਛੁੱਟੀਆਂ ਲੈਣਾ ਵੀ ਬੇਹੱਦ ਜ਼ਰੂਰੀ ਹੈ।
1 ਸਾਲ ਚ 3 ਹਫਤੇ ਦੀਆਂ ਛੁੱਟੀਆਂ ਲੈਣਾ ਜ਼ਰੂਰੀ
ਇਸ ਸਰਵੇਖਣ ਦੀ ਸ਼ੁਰੂਆਤ 1970 ਚ ਹੋਈ ਸੀ ਅਤੇ ਇਸ ਚ 1222 ਮੱਧਲੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਦਾ ਜਨਮ 1919 ਅਤੇ 1934 ਦੇ ਵਿਚਕਾਰ ਹੋਇਆ ਸੀ। ਇਨ੍ਹਾਂ ਸਾਰੇ ਲੋਕਾਂ ਨੂੰ ਹਾਈ ਬਲੈੱੜ ਪ੍ਰੈਸ਼ਰ, ਸਮੋਕਿੰਗ ਅਤੇ ਮੋਟਾਪੇ ਕਾਰਨ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਸੀ। ਸਰਵੇਖਣ ਚ ਸ਼ਾਮਲ 50 ਫੀਸਦ ਲੋਕਾਂ ਨੂੰ ਕਸਰਤ ਕਰਨ, ਖਾਣਪੀਣ ਦਾ ਧਿਆਨ ਰੱਖਣ, ਤਮਾਕੂ ਤੋਂ ਗੁਰੇਜ ਕਰਨ ਅਤੇ ਚੰਗਾ ਸਰੀਰਕ ਭਾਰ ਬਣਾਏ ਰੱਖਣ ਦੀ ਵੀ ਸਲਾਹ ਦਿੱਤੀ ਗਈ ਸੀ। ਸਰਵੇਖਣ ਚ ਸ਼ਾਮਲ ਉਹ ਲੋਕ ਜਿਨ੍ਹਾਂ ਨੇ 1 ਸਾਲ ਚ 3 ਹਫਤਿਆਂ ਦੀ ਘੱਟੋ ਘੱਟ ਛੁੱਟੀ ਲਈ ਉਨ੍ਹਾਂ ਦੀ ਅਗਲੇ 30 ਸਾਲਾਂ ਚ ਮੌਤ ਦਾ ਖਦਸ਼ਾ 37 ਫੀਸਦ ਵੱਧ ਸੀ।