ਸਿਡਨੀ: ਸੋਸ਼ਲ ਮੀਡੀਆ ਸਾਈਟਸ ਅਤੇ ਪਲੇਟਫਾਰਮਜ਼ ਨਾਲ ਜੁੜੀ ਇਕ ਗੱਲ ਸਾਰਿਆਂ ਨੂੰ ਪਤਾ ਹੈ ਕਿ ਦੂਜਿਆਂ ਦੇ ਪੋਸਟ ‘ਤੇ ਜ਼ਿਆਦਾ ਲਾਈਕਸ ਦੇਖ ਕੇ ਤੁਹਾਨੂੰ ਜਲਨ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਪੋਸਟ ‘ਤੇ ਜ਼ਿਆਦਾ ਲਾਈਕਸ ਨਹੀਂ ਆਉਂਦੇ ਤਾਂ ਤੁਸੀਂ ਬੁਰਾ ਮਹਿਸੂਸ ਕਰਦੇ ਹੋ। ਇਸੇ ਤਰ੍ਹਾਂ ਫੇਸਬੁੱਕ ‘ਤੇ ਵੀ ਨੰਬਰ-ਗੇਮ ਅਤੇ ਲਾਈਕਸ ਦੀ ਹੋੜ ਕਾਰਨ ਯੂਜ਼ਰਸ ਇਕ-ਦੂਜੇ ਅਤੇ ਆਪਣੇ ਬਾਰੇ ਵੀ ਬੁਰਾ ਮਹਿਸੂਸ ਕਰਦੇ ਹਨ ਜਾਂ ਇਸ ਨੂੰ ਲਾਈਕ-ਵਾਰ ਦੀ ਤਰ੍ਹਾਂ ਦੇਖਦੇ ਹਨ। ਫੇਸਬੁੱਕ ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖਦੇ ਹੋਏ ਪਲੇਟਫਾਰਮਜ਼ ‘ਤੇ ਲਾਈਕਸ ਲੁਕਾਉਣ ਜਾ ਰਿਹਾ ਹੈ।
ਫੇਸਬੁੱਕ ਨੇ ਯੂਜ਼ਰਸ ਦੇ ਪੋਸਟ ‘ਤੇ ਲਾਈਕਸ ਕਾਊਂਟ ਨੂੰ ਹਾਈਡ ਕਰਨਾ ਸ਼ੁਰੂ ਕਰ ਦਿੱਤਾ ਹੈ। 27 ਸਤੰਬਰ ਤੋਂ ਸਭ ਤੋਂ ਪਹਿਲਾਂ ਅਜਿਹਾ ਆਸਟ੍ਰੇਲੀਆ ‘ਚ ਪਲੇਟਫਾਰਮ ‘ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਬਾਅਦ ਪੋਸਟ ਕਰਨ ਵਾਲਾ ਤਾਂ ਲਾਈਕਸ ਅਤੇ ਰਿਐਕਸ਼ਨ ਕਾਊਂਟ ਦੇਖ ਸਕੇਗਾ ਪਰ ਬਾਕੀਆਂ ਤੋਂ ਇਹ ਲੁਕਿਆ ਰਹੇਗਾ ਅਤੇ ਉਨ੍ਹਾਂ ਨੂੰ ਮਿਊਚੁਅਲ ਫਰੈਂਡ ਦੇ ਨਾਂ ਨਾਲ ਰਿਐਕਸ਼ਨ ਦੇ ਆਈਕਨ ਦਿੱਸਦੇ ਰਹਿਣਗੇ। ਇਸ ਤਰ੍ਹਾਂ ਬਾਕੀ ਯੂਜ਼ਰਸ ਇਕ-ਦੂਜੇ ਦੇ ਪੋਸਟ ‘ਤੇ ਆਉਣ ਵਾਲੇ ਲਾਈਕਸ ਕਾਊਂਟ ਨਹੀਂ ਦੇਖ ਸਕਣਗੇ ਅਤੇ ਘੱਟ ਜਾਂ ਜ਼ਿਆਦਾ ਲਾਈਕਸ ਦੀ ਹੋੜ ਘੱਟ ਕਰਨ ‘ਚ ਇਸ ਤੋਂ ਮਦਦ ਮਿਲੇਗੀ।
ਵੀਡੀਓ ਵਿਊਜ਼ ਵੀ ਨਹੀਂ ਦੇਖ ਸਕਣਗੇ
ਫੇਸਬੁੱਕ ਯੂਜ਼ਰਸ ਬਾਕੀਆਂ ਦੀ ਪੋਸਟ ‘ਤੇ ਜਾਣ ਵਾਲੇ ਕਮੈਂਟਸ ਦੀ ਗਿਣਤੀ ਅਤੇ ਹੋਰ ਲੋਕਾਂ ਦੇ ਪੋਸਟ ‘ਤੇ ਵੀਡੀਓ ਵਿਊਜ਼ ਵੀ ਨਹੀਂ ਦੇਖ ਸਕਣਗੇ। ਹਾਲਾਂਕਿ ਆਪਣੀ ਪੋਸਟ ‘ਤੇ ਸਾਰਿਆਂ ਨੂੰ ਲਾਈਕਸ ਅਤੇ ਕਮੈਂਟਸ ਕਾਊਂਟ ਦਿੱਸਦਾ ਰਹੇਗਾ। ਫੇਸਬੁੱਕ ਨੇ ਇਸ ਬਾਰੇ ਕਿਹਾ,”ਅਸੀਂ ਨਹੀਂ ਚਾਹੁੰਦੇ ਕਿ ਫੇਸਬੁੱਕ ‘ਤੇ ਲਾਈਕਸ ਜਾਂ ਮੁਕਾਬਲਾ ਜਾਂ ਲੜਾਈ ਦੇਖਣ ਨੂੰ ਮਿਲੇ।” ਬਿਆਨ ‘ਚ ਕਿਹਾ ਗਿਆ ਹੈ,”ਇਹ ਇਕ ਐਕਸਪੈਰੀਮੈਂਟ ਹੈ, ਜਿਸ ਨਾਲ ਇਹ ਪਤਾ ਲੱਗੇਗਾ ਕਿ ਲੋਕ ਇਸ ਨਵੇਂ ਫਾਰਮੇਟ ਨੂੰ ਕਿਵੇਂ ਅਪਣਾਉਂਦੇ ਹਨ।” ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ,”ਸਾਨੂੰ ਉਮੀਦ ਹੈ ਕਿ ਇਸ ਦੌਰਾਨ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਕੀ ਅਸੀਂ ਇਸ ਨੂੰ ਗਲੋਬਲੀ ਸਾਰੇ ਯੂਜ਼ਰਸ ਲਈ ਸ਼ੁਰੂ ਕਰ ਸਕਦੇ ਹਾਂ।”
ਫੇਸਬੁੱਕ ਨੌਜਵਾਨ ਯੂਜ਼ਰਸ ‘ਤੇ ਪੈਣ ਵਾਲੇ ਸੋਸ਼ਲ ਪ੍ਰੈੱਸ਼ਰ ਨੂੰ ਮਹਿਸੂਸ ਕਰ ਰਿਹੈ
ਫੇਸਬੁੱਕ ਆਪਣੇ ਪਲੇਟਫਾਰਮ ‘ਤੇ ਮੌਜੂਦ ਨੌਜਵਾਨ ਯੂਜ਼ਰਸ ‘ਤੇ ਪੈਣ ਵਾਲੇ ਸੋਸ਼ਲ ਪ੍ਰੈਸ਼ਰ ਨੂੰ ਮਹਿਸੂਸ ਕਰ ਰਿਹਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸਾਈਟ ਦਾ ਮੰਨਣਾ ਹੈ ਕਿ ਇਸ ਤੋਂ ਬਾਅਦ ਆਪਣੇ ਵਿਚਾਰ, ਫੋਟੋ ਅਤੇ ਵੀਡੀਓ ਪੋਸਟ ਕਰਦੇ ਸਮੇਂ ਲੋਕ ਜ਼ਿਆਦਾ ਸਹਿਜ ਹੋ ਸਕਣਗੇ। ਸੋਸ਼ਲ ਸਾਈਟ ‘ਤੇ ਘੱਟ ਲਾਈਕਸ ਕਾਰਨ ਤਣਾਅ, ਸਾਈਬਰ ਬੁਲੀਇੰਗ ਅਤੇ ਖੁਦਕੁਸ਼ੀ ਤੱਕ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਹਾਲਾਂਕਿ ਨਵੇਂ ਸਿਸਟਮ ‘ਚ ਲਾਈਕਸ ਆਈਕਨਜ਼ ਦੇ ਉੱਪਰ ਟੈਪ ਕਰ ਕੇ ਦੇਖਿਆ ਜਾ ਸਕੇਗਾ ਕਿ ਕਿਸ ਨੇ ਪੋਸਟ ਜਾਂ ਫੋਟੋ ਨੂੰ ਲਾਈਕ ਕੀਤਾ ਹੈ ਪਰ ਟਾਈਮਲਾਈਨ ਸਕ੍ਰਾਲ ਕਰਦੇ ਸਮੇਂ ਨੰਬਰ ਨਹੀਂ ਦਿੱਸੇਗਾ ਕਿ ਕਿਸੇ ਪੋਸਟ ਨੂੰ ਕਿੰਨੇ ਲੋਕ ਲਾਈਕ ਕਰ ਚੁਕੇ ਹਨ। ਫੇਸਬੁੱਕ ਦਾ ਮੰਨਣਾ ਹੈ ਕਿ ਇਹ ਪਲੇਟਫਾਰਮ ‘ਤੇ ਸੁਧਾਰ ਦਾ ਇਕ ਕਦਮ ਹੈ।