ਸਖਤ ਪਹਿਰੇ ਹੇਠ ਹੋਇਆ ਹਾਂਗਕਾਂਗ ਮੁੱਖੀ ਦਾ ਪਹਿਲਾ ਸੰਗਤ ਦਰਸ਼ਨ

0
811

ਹਾਂਗਕਾਂਗ(ਪਚਬ): ਹਾਂਗਕਾਂਗ ਮੁੱਖੀ ਨੇ 3 ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਦੌਰਾਨ ਪਹਿਲੀ ਵਾਰ ਆਮ ਲੋਕਾਂ ਦੇ ਵਿਚਾਰ ਸੁਣੇ। ਕਿਉਨ ਐਲਾਜਾਬਿਥ ਸਟੇਡੀਅਮ,ਵਾਨਚਾਈ ਵਿਚ ਪਿਛਲੀ ਸ਼ਾਮ ਨੂੰ ਹੋਏ ਇਸ ਸੰਗਤ ਦਰਸ਼ਨ ਲਈ ਸਖਤ ਰੁੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਕਾਰਨ ਇਲਾਕੇ ਵਿਚਲੇ ਬਹੁਤ ਸਾਰੇ ਸਕੂਲ, ਸਰਕਾਰੀ ਅਦਾਰੇ ਅਤੇ ਕੁਝ ਪ੍ਰਾਈਵੇਟ ਵਿਉਪਰ ਬੰਦ ਹੋ ਗਏ। ਸ਼ਾਮ 7-9 ਵਜੇ ਦੌਰਾਨ ਹੋਣ ਵਾਲੇ ਇਸ ਸਮਾਗਮ ਦੌਰਾਨ ਵਿਰੋਧ ਕਰਨ ਲਈ ਬਹੁਤ ਸਾਰੇ ਲੋਕੀ ਵੀ ਆਏ ਜਿਨਾਂ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਸੀ।ਵਿਦਿਆਰਥੀਆਂ ਨੇ ਇਥੈ ਇਕ ਮਨੁੱਖੀ ਕੜੀ ਬਣਾ ਕੇ ਆਪਣੀਆਂ 5 ਮੰਗਾਂ ਦਾ ਸਦੇਸ਼ ਦਿਤਾ। ਪੁਲੀਸ਼ ਭਾਵੇ ਵੱਡੀ ਗਿਣਤੀ ਵਿਚ ਅੱਥਰੂ ਗੈਸ ਸਮੇਤ ਹੋ ਸਾਜੋ ਸਮਾਨ ਨਾਲ ਲੈਸ ਸੀ ਪਰ ਕੋਈ ਵੱਡੀ ਘਟਨਾ ਵਾਪਰਨ ਤੋ ਬਚਾਅ ਰਿਹਾ।
ਸੰਗਤ ਦਰਸ਼ਨ ਲਈ ਕੋਈ ਵੱਡਾ ਸਟੇਜ ਆਦਿ ਨਹੀ ਲਗਾਇਆ ਗਿਆ ਅਤੇ ਨਾ ਹੀ ਕੋਈ ਬੈਨਰ ਦੇਖਣ ਨੂੰ ਮਿਲਿਆ। ਕੁਲ 130 ਵਿਅਕਤੀਆਂ ਨੂੰ ਇਸ ਸਮੇ ਆਪਣੇ ਵਿਚਾਰ ਸਾਂਝੇ ਕਰਨ ਲਈ ਬੁਲਾਇਆ ਗਿਆ ਸੀ, ਜਿਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਰਾਹੀ ਲੰਘਣਾ ਪਿਆ ਜਿਨਾਂ ਵਿਚ ਐਕਸ ਰੇ ਮਸੀਨ ਅਤੇ ਮੈਟਲ ਡੀਟੈਕਟਰ ਆਦਿ ਸਾਮਲ ਸਨ। ਕਿਸੇ ਨੂੰ ਵੀ ਕੋਈ ਹੈਲ਼ਮਟ, ਝੰਡਾਂ ਆਦਿ ਨਹੀ ਲਿਜਾਣ ਦਿਤਾ ਗਿਆ ਪਰ ਆਮ ਪਹਿਨਣੇ ਜਾਣ ਵਾਲੇ ਮਾਸਕ ਲੈ ਕੇ ਜਾਣ ਦੀ ਅਗਿਆ ਦਿੱਤੀ ਗਈ। ਹਾਂਗਕਾਂਗ ਮੁੱਖੀ ਦੇ ਨਾਲ ਉਸ ਦੇ 4 ਮੰਤਰੀ ਵੀ ਹਾਜਰ ਸਨ ਜੋ ਕਿ ਬਹੁਤਾ ਸਮਾਂ ਚੁੱਪ ਹੀ ਰਹੇ। ਇਸ ਸਮੇਂ ਵਿਚਾਰ ਦੇਣ ਲਈ ਕੁਲ 30 ਵਿਅਕਤੀਆਂ ਦੀ ਚੌਣ ਕੀਤੀ ਗਈ ਜਿਨਾਂ ਵਿਚ ਲਗਭਗ ਹਰ ਉਮਰ ਦੇ ਲੋਕਾਂ ਨੂੰ ਸਾਮਲ ਕੀਤਾ ਗਿਆ, ਜਿਵੇ ਕਿ ਇਕ ਵਿਦਿਆਰਥੀ ਨੂੰ ਵੀ ਚੁਣਿਆ ਗਿਆ। ਬਹੁ-ਗਿਣਤੀ ਲੋਕਾਂ ਨੇ ਅਜਾਦ ਜਾਂਚ ਦੀ ਮੰਗ ਕੀਤੀ ਅਤੇ ਪੁਲੀਸ਼ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ ਬਾਰੇ ਦੱਸਿਆ। ਸਰਕਾਰ ਦੇ ਪੱਖ ਦੀ ਗੱਲ ਕਰਨ ਵਾਲੇ ਲੋਕੀ ਵੀ ਸਨ। ਹਾਂਗਕਾਂਗ ਮੁੱਖੀ ਨੇ ਇਸ ਸਮੇਂ ਬਹੁਤੇ ਸਵਾਲਾ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤੇ ਇਕ ਵਾਰ ਫਿਰ ਮੰਨਿਆ ਕਿ ਜੋ ਹਾਲਤ ਹਾਂਗਕਾਂਗ ਦੇ ਅੱਜ ਹਨ ਇਸ ਲਈ ਉਹ ਅਤੇ ਉਨਾਂ ਦੀ ਸਰਕਾਰ ਜਿਮੇਵਾਰ ਹੈ। ਉਨਾਂ ਅਜਾਦ ਜਾਂਚ ਤੇ ਆਮ ਮੁਆਫੀ ਦੀ ਮੰਗ ਨੂੰ ਮੁੱਢੋ ਰੱਦ ਕਰ ਦਿੱਤਾ ਜੋ ਕਿ ਅਦੋਲਨ ਕਰਨ ਵਾਲਿਆ ਦੀਆਂ 5 ਮੰਗਾਂ ਵਿਚੋਂ ਹਨ।
  ਜਿਸ ਸਮੇਂ ਅੰਦਰ ਵਿਚਾਰ ਚਰਚਾ ਚੱਲ ਰਹੀ ਸੀ ਤਾਂ ਬਾਹਰ ਸੈਕੜੇ ਵਿਖਾਵਾਕਾਰੀ ਇਕੱਠੇ ਹੋ ਗਏ। ਉਨਾਂ ਨੇ ਇਲਾਕੇ ਦੀਆਂ ਸਭ ਸੜਕਾਂ ਬੰਦ ਕਰ ਦਿੱਤੀਆਂ। ਇਸ ਕਾਰਨ ਹਾਂਗਕਾਂਗ ਮੁੱਖੀ ਤੇ ਉਨਾਂ ਦੇ ਮੰਤਰੀ ਅੰਦਰ ਬੰਦੀ ਬਣ ਕੇ ਰਹਿ ਗਏ ।ਵਿਖਾਵਾਕਰੀਆਂ ਅਤੇ ਪੁਲੀਸ਼ ਵਿਚਕਾਰ ਤਲਖੀ ਵੀ ਹੋਈ ਤੇ ਇਕ ਸਮੇਂ ਪੁਲੀਸ ਨੇ ਨੀਲਾ ਝੰਡਾ ਵੀ ਝੁਲਾ ਦਿਤਾ ਜਿਸ ਦਾ ਭਾਵ ਇਹ ਸੀ ਕਿ ਤੁਸੀ ਗੈਰਕਾਨੂਨੀ ਇਕੱਠ ਵਿਚ ਸ਼ਾਮਲ ਹੋ, ਖਿਲਰ ਜਾਓ ਨਹੀ ਤਾਂ ਤਾਕਤ ਦੀ ਵਰਤੋਂ ਕੀਤੀ ਜਾਵੇਗੀ। ਫਿਰ ਅਚਾਨਕ ਪੁਲੀਸ ਪਿਛੇ ਹੱਟ ਗਈ, ਤੇ ਹੌਲੀ ਹੌਲੀ ਵਿਖਾਵਾਰੀ ਵੀ ਖਿਲਰ ਗਏ।ਅਖੀਰ ਰਾਤ 1.30 ਜਦ ਬਹੁਤੇ ਵਿਖਾਵਾਕਰੀਆਂ ਘਰਾਂ ਨੂੰ ਚਲੇ ਗਏ ਤਾਂ ਹਾਂਗਕਾਂਗ ਮੁੱਖੀ ਨੂੰ ਪਿਛਲੇ ਦਰਵਾਜੇ ਰਾਹੀ ਬਾਹਰ ਕੱਢਿਆ ਗਿਆ।