ਹਾਂਗਕਾਂਗ ਦੇ ਕਈ ਇਲਾਕਿਆ ਚ’ ਹਿੰਸਾ ਭੜਕੀ, ਕਈ ਜ਼ਖਮੀਂ

0
1058

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧੀਆਂ ਵੱਲੋਂ ਕੀਤੇ ਵਿਖਾਵੇ ਹਿੰਸਕ ਹੋ ਰਹੇ ਹਨ ਤੇ ਇਨਾਂ ਵਿਚ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਇਨਾਂ ਲੋਕਾਂ ਦੇ ਵਿਰੋਧੀ ਤੇ ਸਰਕਾਰ ਦੇ ਪੱਖੀ ਲੋਕ ਵੀ ਹਰਕਤ ਵਿਚ ਆ ਗਏ ਹਨ। ਉਹ ਵੀ ਪਿਛਲੇ ਸਨਿਚਰਵਾਰ ਨੂੰ ਇਕ ਵੱਡੀ ਰੈਲੀ ਹਾਂਗਕਾਂਗ ਸਰਕਾਰ ਦੇ ਮੱਖ ਦਫਤਰ ਦੇ ਬਾਹਰ ਕਰਨ ਵਿੱਚ ਕਾਮਯਾਬ ਹੋਏ ਜਿਸ ਵਿਚ ਲੱਖਾ ਲੋਕਾਂ ਨੇ ਭਾਗ ਲਿਆ ।ਉਥੇ ਬੁਲਾਰਿਆ ਨੇ ਸਰਕਾਰ ਅਤੇ ਪੁਲੀਸ ਦੇ ਹੱਕ ਵਿਚ ਭਾਸਣ ਦਿਤੇ ਤੇ ਬਿਲ ਦਾ ਵਿਰੋਧ ਕਰਨ ਵਾਲਿਆ ਨੂੰ ਲੰਮੇ ਹੱਥੀਂ ਲਿਆ।
ਐਤਵਾਰ ਨੂੰ ਇਕ ਵੱਡਾ ਵਿਖਾਵਾ ਬਿਲ ਦੇ ਵਿਰੋਧ ਵਿਚ ਹੋਇਆ ਜਿਸ ਵਿਚ ਵੀ ਲੱਖਾਂ ਲੋਕਾਂ ਨੇ ਹਿਸਾ ਲਿਆ। ਪੁਲੀਸ ਨੇ ਇਸ ਵਿਖਾਵੇ ਨੂੰ ਵਿਕਟੋਰੀਆ ਪਾਰਕ ਤੋ ਵਾਨਚਾਈ ਤੱਕ ਹੀ ਜਾਣ ਦੀ ਆਗਿਆ ਦਿੱਤੀ ਸੀ ਪਰ ਵਿਖਾਵਾਕਾਰੀ ਪੁਲੀਸ਼ ਦੀਆਂ ਰੋਕਾਂ ਤੋੜਦੇ ਹੋਏ ਵੈਸਟਰਨ ਸਥਿਤ ਚੀਨੀ ਸਰਕਾਰ ਦੇ ਮੁੱਖ ਦਫਤਰ ਤੱਕ ਪੁਹੰਚ ਗਏ। ਇਥੇ ਉਨਾਂ ਦੇ ਪਿਛੇ ਹੀ ਪੁਲੀਸ਼ ਵੀ ਪਹੁੰਚ ਗਈ ਤੇ ਅੱਧੀ ਰਾਤ ਤੱਕ ਇਕ ਦੂਜੇ ਤੇ ਹਮਲੇ ਕਰਦੇ ਰਹੇ ਜਿਸ ਵਿਚ ਪੁਲੀਸ ਨੇ ਲਾਠੀਆਂ, ਰਬੜ ਦੀਆਂ ਗੋਲੀਆਂ ਤੇ ਅੱਥਰੂ ਗੈਸ ਦੀ ਖੁੱਲ ਕੇ ਵਰਤੋਂ ਕੀਤੀ । ਵਿਖਾਵਾ ਕਰਨ ਵਾਲਿਆ ਨੇ ਵੀ ਜੋ ਕੁਝ ਹੱਥ ਆਇਆ ਉਸ ਨਾਲ ਪੁਲੀਸ ਨੂੰ ਰੋਕਣ ਦੀ ਕੋਸ਼ਿਸ ਕੀਤੀ। ਅਖੀਰ ਸਵੇਰੇ 1 ਵਜੇ ਦੇ ਕਰੀਬ ਸਭ ਕੁਝ ਸ਼ਾਤ ਹੋ ਗਿਆ ਤੇ ਸਾਰੀਆਂ ਸੜਕਾਂ ਤੇ ਅਵਾਜਾਈ ਆਮ ਵਾਗ ਹੋ ਗਈ।
ਇਸ ਦੌਰਾਨ ਯੁਨ ਲੋਗ ਐਮ ਟੀ ਆਰ ਤੇ ਕੁਝ ਚਿੱਟੀਆਂ ਸਰਟਾਂ ਵਾਲੇ ਵਿਅਕਤੀਆਂ ਨੇ ਲੋਕਾਂ ਤੇ ਹਮਲਾ ਕਰ ਦਿੱਤਾ ਤੇ ਉਹ ਉਨਾਂ ਦੀ ਕੁਟ ਮਾਰ ਕਰਦੇ ਐਮ ਟੀ ਆਰ ਗੱਡੀ ਦੇ ਅੰਦਰ ਤੱਕ ਪੁਹੁੰਚ ਗਏ । ਇਸ ਵਿਚ 36 ਲੋਕ ਜਖਮੀ ਹੋਏ ਹਨ ਜਿਨਾਂ ਵਿਚੋ 4 ਦੀ ਹਾਲਤ ਗਭੀਰ ਹੈ ਤੇ ਇਕ ਜਿੰਦਗੀ ਮੌਤ ਨਾਲ ਲੜ ਰਿਹਾ ਹੈ। ਇਸ ਹਿੰਸਾ ਦਾ ਸਿਕਾਰ ਬਹੁਤੇ ਉਹ ਲੋਕ ਹੋਏ ਜੋ ਕਿ ਹਾਂਗਕਾਂਗ ਆਈਲੈਡ ਤੋ ਵਿਖਾਵੇ ਵਿਚ ਸ਼ਾਮਲ ਹੋਣ ਤੇ ਬਾਅਦ ਵਾਪਸ ਜਾ ਰਹੇ ਹਨ। ਇਸ ਘਟਨਾ ਤੋ ਬਾਅਦ ਹੋਰ ਵੀ ਕਈ ਇਲਾਕਿਆ ਵਿਚ ਝੜਾਪਾਂ ਹੋਈਆਂ। ਹਰ ਕੋਈ ਇਨਾਂ ਘਟਨਾਵਾਂ ਦੀ ਨਿੰਦਾ ਕਰ ਰਿਹਾ ਹੈ। ਪੁਲੀਸ ਵੱਲੋ ਵੇਲੇ ਸਿਰ ਘਟਨਾ ਸਥਾਨ ਤੇ ਨਾ ਪਹੁੰਚਣ ਤੇ ਉਸ ਦੀ ਅਲੋਚਨਾ ਵੀ ਕੀਤੀ ਜਾ ਰਹੀ ਹੈ।