ਚੀਨੀ ਵਿਦੇਸ਼ ਮੰਤਰੀ ਇਸ ਹਫਤੇ ਜਾਣਗੇ ਭਾਰਤ

0
287

ਬੀਜਿੰਗ- ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਗਲੇ ਹਫਤੇ ਭਾਰਤ ਦੌਰੇ ‘ਤੇ ਜਾਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਦੇ ਵਿਚਾਲੇ ਬਣੀ ਸਹਿਮਤੀ ਤੋਂ ਬਾਅਦ ਪਹਿਲੇ ਉੱਚ ਪੱਧਰੀ ਚੀਨ-ਭਾਰਤ ‘ਪੀਪਲਸ ਟੂ ਪੀਪਲਸ ਮੈਕੇਨਿਜ਼ਮ’ ‘ਚ ਸ਼ਾਮਲ ਹੋਣ ਲਈ ਆ ਰਹੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕੰਗ ਨੇ ਮੀਡੀਆ ਨੂੰ ਦੱਸਿਆ ਕਿ ਆਪਣੇ ਦੌਰੇ ਦੌਰਾਨ 21 ਤੋਂ 24 ਦਸੰਬਰ ਦੇ ਵਿਚਾਲੇ ਵਾਂਗ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਬੈਠਕ ਦੀ ਸਹਿ ਪ੍ਰਧਾਨਗੀ ਕਰਨਗੇ। ਇਸ ਸਾਲ ਜੂਨ ‘ਚ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ‘ਚ ਕਿੰਗਦਾਓ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਦੀ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ‘ਪੀਪਲਸ ਟੂ ਪੀਪਲਸ ਮੈਕੇਨਿਜ਼ਮ’ ਬਣਾਉਣ ਦਾ ਫੈਸਲਾ ਕੀਤਾ ਸੀ।