ਸ਼ਲਗਮ (ਗੋਂਗਲੂ) ਬਾਰੇ ਤਾਂ ਸਾਰੇ ਜਾਣਦੇ ਹਨ ਪਰ ਇਸ ਨੂੰ ਖਾਣ ਦੇ ਫਾਇਦੇ ਸ਼ਾਇਦ ਹੀ ਸਾਰਿਆਂ ਨੂੰ ਪਤਾ ਹੋਣ। ਇਹ ਸਰੀਰ ਦੇ ਇਮਿਊਨ ਸਿਸਟਮ ਮਤਲਬ ਬੀਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਠੀਕ ਰੱਖਦਾ ਹੈ। ਆਯੁਰਵੇਦ ‘ਚ ਸ਼ਲਗਮ ਦੇ ਸੈਕੜੇ ਫਾਇਦੇ ਦੱਸੇ ਗਏ ਹਨ। ਪੜ੍ਹੋ ਕੁਝ ਖਾਸ ਗੱਲਾਂ ਸ਼ਲਗਮ ਖਾਣ ਬਾਰੇ।
ਸ਼ਲਗਮ ‘ਚ ਬੀਟਾ ਕੈਰੋਟੀਨ ਹੁੰਦਾ ਹੈ। ਇਹ ਦਿਮਾਗ ਦੀ ਸਿਹਤ ਨੂੰ ਠੀਕ ਰੱਖਦਾ ਹੈ। ਇਸ ਤੋਂ ਇਲਾਵਾ ਇਸ ‘ਚ ਪੋਟਾਸ਼ੀਅਮ ਹੁੰਦਾ ਹੈ ਜੋ ਸਾਡੀਆਂ ਮਾਸਪੇਸ਼ੀਆਂ ਤੇ ਨਾੜਾਂ ਨੂੰ ਮਜਬੂਤ ਬਣਾਈ ਰੱਖਦਾ ਹੈ। ਸ਼ਲਗਮ ਸਾਡੇ ਇਮਿਊਨ ਸਿਸਟਮ ਨੂੰ ਠੀਕ ਰੱਖਣ ‘ਚ ਸਾਡੀ ਸਕਿਨ ਵਾਸਤੇ ਵੀ ਬੜਾ ਫਾਇਦੇਮੰਦ ਹੈ। ਰੋਜ਼ ਸ਼ਲਗਮ ਦਾ ਜੂਸ ਪੀਣ ਨਾਲ ਚਿਹਰੇ ‘ਚ ਰੁੱਖਾਪਣ ਨਹੀਂ ਆਉਂਦਾ। ਇਸ ਨਾਲ ਚਿਹਰੇ ‘ਤੇ ਚਮਕ ਵੀ ਬਰਕਰਾਰ ਰਹਿੰਦੀ ਹੈ।
ਸ਼ਲਗਮ ਸਾਡਾ ਖਾਣਾ ਪਚਾਉਣ ਦੀ ਤਾਕਤ ਨੂੰ ਵੀ ਵਧਾਉਂਦਾ ਹੈ। ਸ਼ਲਗਮ ‘ਚ ਭਰਪੂਰ ਫਾਈਬਰ ਹੁੰਦਾ ਹੈ ਜੋ ਕਿਡਨੀ ‘ਚ ਹੋਣ ਵਾਲੀਆਂ ਗੜਬੜੀਆਂ ਨੂੰ ਰੋਕਦਾ ਹੈ। ਸ਼ਲਗਮ ਰੋਜ਼ ਖਾਧਾ ਜਾਵੇ ਤਾਂ ਪੇਟ ਵੀ ਠੀਕ ਰਹਿੰਦਾ ਹੈ। ਬਲੱਡ ਪ੍ਰੈਸ਼ਰ ‘ਚ ਵੀ ਸ਼ਲਗਮ ਕਾਫੀ ਸਹੀ ਦਵਾ ਹੈ। ਸ਼ਲਗਮ ‘ਚ ਮੈਗਨੀਸ਼ੀਅਮ ਤੇ ਵਿਟਾਮਿਨ ਹੁੰਦੇ ਹਨ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ‘ਚ ਮਦਦ ਕਰਦਾ ਹੈ।