ਹੁਣ NRI ਤੇ ਵੀ ਟੈਕਸ ਲਾਵੇਗੀ ਮੋਦੀ ਸਰਕਾਰ

0
537

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਸਾਲ 2020-21 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਸ ਨੇ ਆਮਦਨ ਟੈਕਸ ਬਾਰੇ ਵੀ ਐਲਾਨ ਕੀਤਾ। ਬਜਟ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਇਹ ਵੀ ਚਰਚਾ ਸੀ ਕਿ ਹੁਣ ਪ੍ਰਵਾਸੀ ਭਾਰਤੀਆਂ ਨੂੰ ਵੀ ਟੈਕਸ ਦੇਣਾ ਪਵੇਗਾ।

ਵਿੱਤ ਮੰਤਰਾਲੇ ਨੇ ਇਸ ਮਾਮਲੇ ‘ਤੇ ਬਿਆਨ ਜਾਰੀ ਕਰਕੇ ਸਥਿਤੀ ਸਪੱਸ਼ਟ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨਆਰਆਈ ਨੂੰ ਟੈਕਸ ਅਦਾ ਕਰਨਾ ਪਵੇਗਾ।

ਮੰਤਰਾਲੇ ਨੇ ਕਿਹਾ ਹੈ ਕਿ ਇਹ ਸਪੱਸ਼ਟ ਹੈ ਕਿ ਇਸ ਪ੍ਰਸਤਾਵਿਤ ਪ੍ਰਾਵਧਾਨ ਤਹਿਤ ਇਕ ਭਾਰਤੀ ਨਾਗਰਿਕ ਜਿਸ ਨੂੰ ਭਾਰਤ ਦਾ ਨਿਵਾਸੀ ਮੰਨਿਆ ਜਾਂਦਾ ਹੈ, ਵੱਲੋਂ ਭਾਰਤ ਤੋਂ ਬਾਹਰ ਕਮਾਈ ਗਈ ਆਮਦਨੀ ‘ਤੇ ਟੈਕਸ ਉਸ ਸਮੇਂ ਤੱਕ ਨਹੀਂ ਲਾਇਆ ਜਾਵੇਗਾ ਜਦੋਂ ਤਕ ਉਹ ਇਕ ਭਾਰਤੀ ਕਾਰੋਬਾਰ ਜਾਂ ਪੇਸ਼ੇ ਰਾਹੀਂ ਨਹੀਂ ਕਮਾਇਆ ਗਿਆ ਹੋਵੇ।