ਨਵੀਂ ਦਿੱਲੀ – ਭਾਰਤ ਅਤੇ ਚੀਨ ਦੇ ਦਰਮਿਆਨ ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਸਮਝੌਤੇ ’ਚ ਸੋਧ ਕੀਤੀ ਗਈ ਹੈ। ਸੋਧ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਟੈਕਸ ਸਬੰਧੀ ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਅਮਲ ’ਚ ਆਉਣ ਨਾਲ ਦੋਵਾਂ ਦੇਸ਼ਾਂ ’ਚ ਟੈਕਸ ਚੋਰੀ ਰੋਕਣ ’ਚ ਮਦਦ ਮਿਲੇਗੀ।
ਭਾਰਤ ਸਰਕਾਰ ਅਤੇ ਚੀਨੀ ਗਣਰਾਜ ਦੇ ਵਿਚਾਲੇ 26 ਨਵੰਬਰ 2018 ਨੂੰ ਦੋਹਰੇ ਟੈਕਸੇਸ਼ਨ ਤੋਂ ਬਚਣ ਦੇ ਸਮਝੌਤੇ ’ਚ ਸੋਧ ’ਤੇ ਹਸਤਾਖਰ ਕੀਤੇ ਗਏ। ਸੋਧ ਰਾਹੀਂ ਟੈਕਸ ਚੋਰੀ ਨੂੰ ਰੋਕਣ ’ਚ ਮਦਦ ਮਿਲੇਗੀ। ਵਿੱਤ ਮੰਤਰਾਲਾ ਦੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਤਾਜ਼ਾ ਸੋਧ ਨਾਲ ਸੰਧੀ ’ਚ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨਾਲ ਸਬੰਧਤ ਮੌਜੂਦਾ ਵਿਵਸਥਾਵਾਂ ਨੂੰ ਨਵੇਂ ਕੌਮਾਂਤਰੀ ਮਿਆਰਾਂ ਦੇ ਬਰਾਬਰ ਬਣਾਇਆ ਗਿਆ ਹੈ।