ਉੱਤਰ ਪ੍ਰਦੇਸ਼ ਦੇ ਰਾਧਾਕੁੰਡ ਦੇ ਨਿਵਾਸੀ ਮੁਹੰਮਦ ਅਲੀਮ ਨੇ ਆਪਣੀ ਬੇਟੀ ਅਕਬਰੀ ਦਾ ਵਿਆਹ ਕਰਨਲਗੰਜ ਦੇ ਲੀਆਕਤ ਅਲੀ ਦੇ ਪੁੱਤਰ ਰਮਜਾਨ ਅਲੀ ਨਾਲ ਪੱਕਾ ਕੀਤਾ ਸੀ। ਮੰਗਲਵਾਰ ਦੀ ਸ਼ਾਮ ਨੂੰ ਤੈਅ ਵਿਆਹ ਵਾਲੇ ਦਿਨ ਕਾਰ ਨੂੰ ਫੁੱਲਾਂ ਨਾਲ ਸਜਾਇਆ। ਫਿਰ ਪਤਾ ਲੱਗਿਆ ਕਿ ਲਾੜ ਸੱਤ ਸਮੁੰਦਰ ਪਾਰ (ਸਉਦੀ) ਤੋਂ ਅੱਜ ਆਪਣੇ ਘਰ ਵਾਪਸ ਨਹੀਂ ਆ ਸਕਦਾ। ਇਸਦਾ ਕਾਰਨ ਤਕਨੀਕੀ ਸੀ। ਦੋਵਾਂ ਪਰਿਵਾਰਾਂ ਦੇ ਮੈਂਬਰਾਂ ਦੀ ਖ਼ੁਸ਼ੀ ਗਮ ਵਿੱਚ ਬਦਲ ਗਈ।
ਅਚਾਨਕ ਲਾੜੀ ਤੇ ਲਾੜੇ ਨੇ ਇਸੇ ਨਿਸ਼ਚਤ ਮਿਤੀ ਤੇ ਵਿਆਹ ਦੀ ਰਸਮਾਂ ਨੂੰ ਪੂਰਾ ਕਰਨ ਦੀ ਇੱਛਾ ਪੇਸ਼ ਕੀਤੀ। ਕਾਜ਼ੀਆਂ ਤੋਂ ਪੁੱਛਿਆ ਗਿਆ ਕਿ ਹੁਣ ਕੀ ਵਿਕਲਪ ਹੋ ਸਕਦਾ ਹੈ। ਇਸ ਤੋਂ ਬਾਅਦ ਬਾਰਾਤੀਆਂ ਦੀ ਫ਼ੌਜ ਲਾੜੇ ਦੀ ਖਾਲੀ ਕਾਰ ਦੇ ਪਿੱਛੇ-ਪਿੱਛੇ ਆਈ। ਜਦੋਂ ਬਰਾਤੀਆਂ ਦੀ ਖ਼ਾਤਰਦਾਰੀ ਖ਼ਤਮ ਹੋਈ ਤਾਂ ਫਿਰ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਲਾੜੀ ਅਤੇ ਲਾੜੇ ਦੀ ਆਨਲਾਈਨ ਵੀਡੀਓ ਕਾਲ ਕਰਵਾਈ ਗਈ। ਲਾੜੇ ਅਤੇ ਲਾੜੀ ਦੋਵਾਂ ਨੇ ਵਿਆਹ ਨੂੰ ਬੂਲ ਕਰ ਲਿਆ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਤਰਫੋਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਅੱਜ ਆਵੇਗਾ ਲਾੜਾ :
ਸੱਤ ਸਮੁੰਦਰ ਪਾਰ (ਸਉਦੀ) ਤੋਂ ਲਾੜਾ ਅੱਜ ਵਾਪਸ ਆਵੇਗਾ। ਹੁਣ ਹਰ ਕੋਈ ਲਾੜੇ ਲਈ ਆਉਣ ਦੀ ਉਡੀਕ ਕਰ ਰਿਹਾ ਹੈ। ਤਕਨੀਕੀ ਰੁਕਾਵਟਾਂ ਦੇ ਕਾਰਨ ਲਾੜਾ ਵਿਆਹ ਦੇ ਦਿਨ ਤਾਂ ਨਹੀਂ ਪਹੁੰਚ ਸਕਿਆ ਪਰ ਇਹ ਦੇੇਸ਼ ਦਾ ਪਹਿਲਾਂ ਹਾਈਟੈੱਕ ਵਿਆਹ ਜ਼ਰੂਰ ਬਣ ਗਿਆ।