ਨਕਲੀ ਚੰਦ ਤੋ ਬਾਅਦ ਨਕਲੀ ਸੂਰਜ ਵੀ

0
334

ਬੀਜਿੰਗ : ਜੇਕਰ ਅਸਮਾਨ `ਚ ਇਕ ਦੀ ਬਜਾਏ ਦੋ ਸੂਰਜ ਦਿਖਾਈ ਦੇਣ ਲੱਗਣ, ਇਹ ਸੁਣਕੇ ਕੁਝ ਲੋਕਾਂ ਨੂੰ ਤਾਂ ਇਹ ਸੋਚਕੇ ਹੀ ਪਸੀਨਾ ਆਉਣ ਲੱਗੇਗਾ। ਜਦੋਂ ਅਜੇ ਗਰਮੀ `ਚ ਇਕ ਸੂਰਜ ਦੀ ਗਰਮੀ ਸਹਿਣ ਨਹੀਂ ਹੁੰਦੀ, ਤਾਂ ਦੋ ਦਾ ਕੀ ਹੋਵੇਗਾ। ਖੈਰ ਆਸਮਾਨ `ਚ ਦੋ ਸੂਰਜ ਦਿਖਣਗੇ ਜਾਂ ਨਹੀਂ ਇਹ ਤਾਂ ਨਹੀਂ ਪਤਾ, ਪ੍ਰੰਤੂ ਚੀਨ ਇਕ ਨਕਲੀ ਸੂਰਜ ਬਣਾਉਣ ਦੀ ਤਿਆਰੀ `ਚ ਜ਼ਰੂਰ ਲੱਗਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਨਕਲੀ ਸੂਰਜ ਅਸਲੀ ਸੂਰਜ ਦੇ ਮੁਕਾਬਲੇ 6 ਗੁਣਾ ਜਿ਼ਆਦਾ ਗਰਮ ਹੋਵੇਗਾ।

ਚੀਨ ਦੀ ਅਕੈਡਮੀ ਆਫ ਸਾਇੰਸ ਨਾਲ ਜੁੜੇ ਇੰਸਟੀਚਿਊਟ ਆਫ ਪਲਾਜਮਾ ਫਿਜੀਕਸ ਦੇ ਮੁਤਾਬਕ, ਨਕਲੀ ਸੂਰਜ ਦੀ ਟੈਸਟਿੰਗ ਜਾਰੀ ਹੈ। ਇਸ ਨੂੰ ਐਕਸਪੇਰੀਮੈਂਟਲ ਐਡਵਾਂਸਡ ਸੁਪਰਕੰਡਕਟਿੰਗ ਟੋਕਾਮਕ (ਈਸਟ) ਨਾਮ ਦਿੱਤਾ ਗਿਆ ਹੈ। ਜਿੱਥੇ ਅਸਲੀ ਸੂਰਜ ਦਾ ਕੋਰ ਕਰੀਬ 1.50 ਕਰੋੜ ਡਿਗਰੀ ਸੈਲਸੀਅਸ ਤੱਕ ਗਰਮ ਹੁੰਦਾ ਹੈ, ਉਥੇ ਚੀਨ ਦਾ ਇਹ ਨਵਾਂ ਸੂਰਜ 10 ਕਰੋੜ ਡਿਗਰੀ ਸੈਲਸੀਅਸ ਤੱਕ ਦੀ ਗਰਮੀ ਪੈਦਾ ਕਰੇਗਾ।

ਸਵੱਛ ਊਰਜਾ ਪੈਦਾ ਕਰਨ ਦੇ ਮਕਸਦ ਨਾਲ ਨਕਲੀ ਸੂਰਜ ਦੇ ਨਿਰਮਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਬਿਲਕੁਲ ਅਸਲੀ ਸੂਰਜ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਇਹ ਸੌਰ ਮੰਡਲ ਦੇ ਰਾਹੀਂ ਸਥਿਤੀ ਕਿਸੇ ਤਾਰੇ ਦੀ ਤਰ੍ਹਾਂ ਹੀ ਊਰਜਾ ਭੰਡਾਰ ਉਪਲੱਬਧ ਕਰਾਏਗਾ।

ਚੀਨ ਪਹਿਲਾਂ ਹੀ ਰੋਸ਼ਨੀ ਦੇ ਨਵੇਂ ਸਰੋਤ ਦੇ ਤੌਰ `ਤੇ ਆਸਮਾਨ `ਤੇ ਨਕਲੀ ਚੰਦ ਲਗਾਉਣ ਦੀ ਗੱਲ ਕਹਿ ਚੁੱਕਾ ਹੈ। ਇਸ ਨਾਲ ਵਿਗਿਆਨੀ ਰਾਤ ਨੂੰ ਦੇਸ਼ ਦੀਆਂ ਸੜਕਾਂ ਨੂੰ ਰੋਸ਼ਨ ਕਰਨਾ ਚਾਹੁੰਦੇ ਹਨ। ਇਸ ਲਈ ਕੁਝ ਵੱਡੇ ਸੈਟੇਲਾਈਟਾਂ ਦੀ ਵਰਤੋਂ ਕੀਤੀ ਜਾਵੇਗੀ ਜੋ ਊਰਜਾ ਵੀ ਬਚਾਉਣ ਦਾ ਕੰਮ ਕਰੇਗੀ। ਇਹ 2022 ਤੱਕ ਲਾਂਚ ਕੀਤਾ ਜਾ ਸਕਦਾ ਹੈ।