ਹਾਂਗਕਾਂਗ, (ਜੰਗ ਬਹਾਦਰ ਸਿੰਘ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹਾਂਗਕਾਂਗ ਵਿਖੇ ਵੱਖੋ-ਵੱਖ ਭਾਈਚਾਰਿਆਂ ਵਲੋਂ ਆਪੋ-ਆਪਣੀਆਂ ਰਵਾਇਤਾਂ ਨਾਲ ਮਨਾਇਆ ਗਿਆ | ਸਿੱਖ ਭਾਈਚਾਰੇ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਬੰਦੀ ਛੋੜ ਦਿਵਸ ਮਨਾਉਦਿਆਂ ਦਿਨ ਭਰ ਸ਼ਬਦ ਕੀਰਤਨ ਅਤੇ ਕਥਾ ਦੇ ਪ੍ਰਵਾਹ ਚਲਾਏ ਗਏ ਅਤੇ ਰਾਤ ਸਮੇਂ ਦੀਵਿਆਂ ਮੋਮਬੱਤੀਆਂ ਅਤੇ ਲੜੀਆਂ ਰਾਹੀਂ ਆਕਰਸ਼ਕ ਦੀਪਮਾਲਾ ਕੀਤੀ ਗਈ | ਇਸ ਮੌਕੇ ਟੂਰਿਸਟ ਵੀਰਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ | ਇਸੇ ਤਰ੍ਹਾਂ ਹਿੰਦੂ ਭਾਈਚਾਰੇ ਵਲੋਂ ਹੈਪੀ ਵੈਲੀ ਮੰਦਰ ਅਤੇ ਚਿਮਚਾ ਸ਼ੂਈ ਮੰਦਰ ਵਾਸਤੇ ਬਹੁਤ ਸਾਰੇ ਛੋਟੇ ਮੰਦਰਾਂ ਵਿਚ ਦੀਪਮਾਲਾ ਕਰਕੇ ਸ੍ਰੀ ਰਾਮ ਚੰਦਰ ਦੇ ਅਯੁੱਧਿਆ ਆਗਮਨ ਦੀ ਖੁਸ਼ੀ ਮਨਾਈ ਗਈ | ਹਾਂਗਕਾਂਗ ਵਸਦੇ ਨਿਪਾਲੀ ਭਾਈਚਾਰੇ ਵਲੋਂ ਵੱਡੀ ਪੱਧਰ ‘ਤੇ ਇਸ ਤਿਉਹਾਰ ਨੂੰ ਮਨਾਉਦਿਆਂ ਘਰਾਂ, ਮੰਦਰਾਂ ਵਿਚ ਦੀਪਮਾਲਾ ਕੀਤੀ ਗਈ ਉੱਥੇ ਬਹੁਤ ਸਾਰੀਆਂ ਪਾਰਟੀਆਂ ਅਤੇ ਨਿੱਜੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ |