ਵਿਕਰਮ ਮਿਸਰੀ ਨੇ ਚੀਨ ’ਚ ਭਾਰਤੀ ਰਾਜਦੂਤ ਵੱਜੋਂ ਅਹੁਦਾ ਸੰਭਾਲਿਆ

0
205

ਪੇਈਚਿੰਗ : ਵਿਕਰਮ ਮਿਸਰੀ ਨੇ ਚੀਨ ਵਿਚ ਭਾਰਤ ਦੇ ਨਵੇਂ ਰਾਜਦੂਤ ਵੱਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕੱਲ ਚੀਨ ਦੇ ਸਿਖ਼ਰਲੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਮਿਸਰੀ (54) ਨੇ ਚੀਨੀ ਵਿਦੇਸ਼ ਮੰਤਰਾਲੇ ਵਿਚ ਡਿਪਟੀ ਡਾਇਰੈਕਟਰ ਜਨਰਲ (ਪ੍ਰੋਟੋਕੋਲ) ਨੂੰ ਆਪਣੇ ਦਸਤਾਵੇਜ਼ ਸੌਂਪੇ। ਉਨ੍ਹਾਂ ਏਸ਼ਿਆਈ ਮਾਮਲਿਆਂ ਦੇ ਡਾਇਰੈਕਟਰ ਜਨਰਲ ਵੂ ਜਿਆਂਗਾਓ ਨਾਲ ਮੁਲਾਕਾਤ ਕਰਕੇ ਚੀਨ ਵਿਚ ਭਾਰਤੀ ਰਾਜਦੂਤ ਵਜੋਂ ਆਪਣੀਆਂ ਗਤੀਵਿਧੀਆਂ ਆਰੰਭੀਆਂ। ਮਿਸਰੀ 1989 ਬੈਚ ਦੇ ਭਾਰਤੀ ਵਿਦੇਸ਼ ਸੇਵਾਵਾਂ (ਆਈਐੱਫਐੱਸ) ਦੇ ਅਧਿਕਾਰੀ ਹਨ ਤੇ ਮਿਆਂਮਾਰ ਵਿਚ ਤਾਇਨਾਤ ਰਹੇ ਹਨ। ਉਨ੍ਹਾਂ ਪਿਛਲੇ ਵਰ੍ਹੇ ਨਵੰਬਰ ਵਿਚ ਸੇਵਾਮੁਕਤ ਹੋਏ ਗੌਤਮ ਬੰਬਾਵਾਲੇ ਦੀ ਥਾਂ ਲਈ ਹੈ।
-ਪੀਟੀਆਈ