ਪੈਰਿਸ— ਚੀਨ ਦੇ ਪੂਰਬੀ ਸੁਰੱਖਿਆ ਅਧਿਕਾਰੀ ਤੇ ਇੰਟਰਪੋਲ ਦੇ ਪ੍ਰਧਾਨ ਆਪਣੇ ਗ੍ਰਹਿ ਦੇਸ਼ ਭਾਵ ਚੀਨ ਦੀ ਯਾਤਰਾ ਦੌਰਾਨ ਸਤੰਬਰ ਦੇ ਆਖਿਰ ਤੋਂ ਲਾਪਤਾ ਰਹੇ ਹਨ। ਫਰਾਂਸ ਦੇ ਇਕ ਜੁਡੀਸ਼ੀਅਲ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਨਾਂ ਨਾ ਦੱਸਣ ਦੀ ਸ਼ਰਤ ‘ਤੇ ਅਧਿਕਾਰੀ ਨੇ ਇਸ ਸਬੰਧ ‘ਚ ਮੌਜੂਦਾ ਜਾਂਚ ਬਾਰੇ ਦੱਸਿਆ ਕਿ ਇੰਟਰਪੋਲ ਪ੍ਰਧਾਨ ਮੇਂਗ ਹੋਂਗਵੇਈ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਸੰਪਰਕ ਆਪਣੇ 64 ਸਾਲਾ ਪਤੀ ਨਾਲ ਫਰਾਂਸ ਦੇ ਲਿਓਨ ਤੋਂ ਜਾਣ ਤੋਂ ਬਾਅਦ ਨਹੀਂ ਹੋਇਆ ਹੈ। ਦੱਸ ਦਈਏ ਕਿ ਲਿਓਨ ‘ਚ ਇੰਟਰਪੋਲ ਦਾ ਮੁੱਖ ਦਫਤਰ ਹੈ।
ਫਰਾਂਸ ਦੇ ਅਧਿਕਾਰੀ ਨੇ ਦੱਸਿਆ ਕਿ ਮੇਂਗ ਚੀਨ ਪਹੁੰਚੇ ਸਨ। ਇਸ ਦੇ ਬਾਅਦ ਤੋਂ ਮੇਂਗ ਦੀ ਸਰਗਰਮੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੰਟਰਪੋਲ ਨੇ ਇਕ ਬਿਆਨ ‘ਚ ਦੱਸਿਆ ਕਿ ਏਜੰਸੀ ਨੂੰ ਮੇਂਗ ਦੇ ਲਾਪਤਾ ਹੋਣ ਦੀ ਜਾਣਕਾਰੀ ਹੈ ਤੇ ਇਹ ਮਾਮਲਾ ਫਰਾਂਸ ਤੇ ਚੀਨ ਦੇ ਅਧਿਕਾਰੀਆਂ ਲਈ ਕਾਫੀ ਮਹੱਤਵਪੂਰਨ ਹੈ। ਮੇਂਗ 2016 ਨਵੰਬਰ ‘ਚ ਇੰਟਰਪੋਲ ਦੇ ਪ੍ਰਧਾਨ ਬਣੇ ਸਨ ਤੇ ਉਨ੍ਹਾਂ ਦਾ ਕਾਰਜਕਾਲ 2020 ਤਕ ਹੈ।






























