ਮੁੰਬਈ (ਪੀਟੀਆਈ): ਭਾਰਤ ਦੀ ਇੰਡੀਗੋ ਏਅਰਲਾਈਨ ਨੇ ਦੁਨੀਆ ਦੀ ਮੋਹਰੀ ਯੂਰੋਪੀਅਨ ਕੰਪਨੀ ਏਅਰਬੱਸ ਨੂੰ ਏ320 ਵਰਗ ਦੇ 500 ਜਹਾਜ਼ ਖ਼ਰੀਦਣ ਦਾ ਆਰਡਰ ਦਿੱਤਾ ਹੈ। ਏਅਰਬੱਸ ਨੂੰ ਕਿਸੇ ਏਅਰਲਾਈਨ ਵੱਲੋਂ ਮਿਲਿਆ ਜਹਾਜ਼ਾਂ ਦਾ ਇਹ ਸਭ ਤੋਂ ਵੱਡਾ ਆਰਡਰ ਹੈ। ਸੌਦਾ ਕਿੰਨੀ ਰਕਮ ਵਿਚ ਸਿਰੇ ਚੜ੍ਹਿਆ ਹੈ, ਇਸ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਗਈ। ਏਅਰਲਾਈਨ ਤੇ ਏਅਰਬੱਸ ਵਿਚਾਲੇ ਖ਼ਰੀਦ ਸਮਝੌਤੇ ਉਤੇ ਸਹੀ ਪੈਰਿਸ ਏਅਰਸ਼ੋਅ ਵਿਚ ਪਾਈ ਗਈ ਹੈ। ਇੰਡੀਗੋ ਨੂੰ ਜਹਾਜ਼ਾਂ ਦੀ ਡਲਿਵਰੀ 2030 ਤੋਂ 2035 ਵਿਚਾਲੇ ਮਿਲੇਗੀ।
–